ਆਬਾਨ ਪਬਲਿਕ ਸਕੂਲ ’ਚ ਲੇਖ ਮੁਕਾਬਲੇ ਕਰਵਾਏ
05:34 AM Feb 04, 2025 IST
Advertisement
ਮਾਲੇਰਕੋਟਲਾ: ਆਬਾਨ ਪਬਲਿਕ ਸਕੂਲ ਵਿੱਚ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਤੀਜੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ’ਤੇ ਲੇਖ ਲਿਖਣ ਨੂੰ ਕਿਹਾ ਗਿਆ। ਹਰੇਕ ਜਮਾਤ ਵਿੱਚੋਂ ਸਭ ਤੋਂ ਵਧੀਆ ਲੇਖ ਲਿਖਣ ਵਾਲੇ ਵਿਦਿਆਰਥੀ ਮਰੀਯਮ, ਜ਼ੀਨਤ, ਸਾਹਿਬ ਦੀਨ, ਅਬਦੁਲ ਰਹਿਮਾਨ, ਸ਼ਹਿਨਾਜ਼, ਸਮੀਰ, ਫ਼ੈਸਲ, ਅਕਸ਼ਾ, ਸ਼ੁਕਰੀਨਾ, ਤਨਵੀਰ ਅੱਵਲ ਰਹੇ ਹਨ। ਵੱਖ-ਵੱਖ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਮੁਹੰਮਦ ਅਸ਼ਰਫ਼ ਨੇ ਸ਼ਲਾਘਾ ਪੱਤਰ ਦੇ ਕੇ ਸਨਮਾਨਿਤ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement