‘ਆਪ’ ਨੂੰ ਝਟਕਾ; ਕੌਂਸਲਰ ਮੁਨੀਸ਼ ਪ੍ਰਭਾਕਰ ਮੁੜ ਕਾਂਗਰਸ ’ਚ ਸ਼ਾਮਲ
07:28 AM Feb 01, 2025 IST
Advertisement
ਪੱਤਰ ਪ੍ਰੇਰਕ
ਫਗਵਾੜਾ, 31 ਜਨਵਰੀ
ਫਗਵਾੜਾ ’ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝੱਟਕਾ ਲੱਗਾ ਜਦੋਂ ਕਾਂਗਰਸ ਛੱਡ ਕੇ ਕੁੱਝ ਦਿਨ ਪਹਿਲਾ ਆਪ ’ਚ ਸ਼ਾਮਲ ਹੋਏ ਕੌਂਸਲਰ ਮੁਨੀਸ਼ ਪ੍ਰਭਾਕਰ ਨੇ ਅੱਜ ਮੁੜ ਕਾਂਗਰਸ ਦਾ ਪੱਲਾ ਫੜ ਲਿਆ ਹੈ।
ਅੱਜ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕਰਵਾਉਣ ਲਈ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਕਾਂਗਰਸੀ ਕੌਂਸਲਰ ਰਾਮਪਾਲ ਉੱਪਲ, ਪਦਮ ਦੇਵ ਸੁਧੀਰ ਅਤੇ ਮੁਨੀਸ਼ ਪਰਭਾਕਰ ਕੁਝ ਦਿਨ ਪਹਿਲਾ ਕਾਂਗਰਸ ਛੱਡ ਕੇ ‘ਆਪ’ ’ਚ ਸ਼ਾਮਲ ਹੋ ਗਏ ਸਨ ਤੇ ਪ੍ਰਭਾਕਰ ਦੀ ਮੁੜ ਘਰ ਵਾਪਸੀ ਹੋਈ ਹੈ। ਪ੍ਰਭਾਕਰ ਦੇ ਅੱਜ ਇੱਕ ਦਮ ‘ਆਪ’ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਣ ਨਾਲ ਸਿਆਸਤ ਗਰਮਾ ਗਈ ਹੈ। ਦੂਸਰੇ ਪਾਸੇ 1 ਫ਼ਰਵਰੀ ਨੂੰ ਸ਼ਾਮ 4 ਵਜੇ ਆਡੀਟੋਰੀਅਮ ਵਿੱਚ ਨਗਰ ਨਿਗਮ ਦੇ ਮੇਅਰ ਦੀ ਚੋਣ ਹੋਵੇਗੀ, ਜਿਸ ਲਈ ਪ੍ਰਸਾਸ਼ਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਕੱਲ੍ਹ ਇਹ ਚੋਣ ਹੋਵੇਗੀ।
Advertisement
Advertisement
Advertisement