‘ਆਪ’ ਦੇ ਰਾਜ ’ਚ ਸਮਾਜ ਵਿਰੋਧੀਆਂ ਦੇ ਹੌਸਲੇ ਬੁਲੰਦ: ਮੰਗੂਪੁਰ
05:45 AM Jul 05, 2025 IST
Advertisement
ਬਹਾਦਰਜੀਤ ਸਿੰਘ
ਬਲਾਚੌਰ, 4 ਜੁਲਾਈ
ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਦੀ ਢਿੱਲ ਕਾਰਨ ਸਮਾਜ ਵਿਰੋਧੀਆਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਹਲਕਾ ਬਲਾਚੌਰ ਦੇ ਪਿੰਡ ਕੁੱਲਪੁਰ ਤੋਂ ਹਰਦੀਪ ਸਿੰਘ (ਦੀਪਾ) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਜੇ ਤਕ ਕੋਈ ਵੀ ਪਰਿਵਾਰ ਦੀ ਸਾਰ ਲੈਣ ਜਾਂ ਮਦਦ ਕਰਨ ਲਈ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਹਰਦੀਪ ਸਿੰਘ ਦੇ ਭਰਾ ਨੇ ਭਰਾ ਸੰਦੀਪ ਸਿੰਘ ਨੇ ਉਸ ਨੂੰ ਸੜੋਆ ਹਸਪਤਾਲ ਪਹੁੰਚਾਇਆ ਪਰ ਉੱਥੇ ਡਾਕਟਰ ਨਾ ਹੋਣ ਕਾਰਨ ਗੜ੍ਹਸ਼ੰਕਰ ਹਸਪਤਾਲ ਵੱਲ ਜਾਣਾ ਪਿਆ। ਇਸ ਘਟਨਾ ਮਗਰੋਂ ਦੋ ਘੰਟਿਆਂ ਬਾਅਦ ਪੁਲੀਸ ਸੰਦੀਪ ਕੋਲ ਪਹੁੰਚੀ ਪਰ ਪਰਿਵਾਰ ਦੀ ਸੁਰੱਖਿਆ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਸ੍ਰੀ ਮੰਗੂਪੁਰ ਨੇ ਕਿਹਾ ਗਿਆ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਨਹੀ ਤਾਂ ਕਾਂਗਰਸ ਪਾਰਟੀ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ।
Advertisement
Advertisement
Advertisement
Advertisement