‘ਆਪ’ ਦਾ ਸਿੱਖਿਆ ਮਾਡਲ ਫੇਲ੍ਹ: ਬਾਜਵਾ
05:13 AM Jul 05, 2025 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੁਲਾਈ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਦੀ ਵਿਗੜਦੀ ਹਾਲਤ ਨੂੰ ਲੈ ਕੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ‘ਆਪ’ ਦਾ ਸਿੱਖਿਆ ਮਾਡਲ ਫੇਲ੍ਹ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਪੰਜਾਬ ਦੇ 1927 ਸਰਕਾਰੀ ਸਕੂਲਾਂ ਵਿਚੋਂ 856 ਬਿਨਾਂ ਪ੍ਰਿੰਸੀਪਲਾਂ ਦੇ ਚੱਲ ਰਹੇ ਹਨ, ਅਧਿਆਪਕ ਤਰੱਕੀਆਂ ਦੀ ਉਡੀਕ ਕਰਦੇ ਹੋਏ ਸੇਵਾਮੁਕਤ ਹੋ ਰਹੇ ਹਨ, ਸਕੂਲ ਬਿਨਾਂ ਲੀਡਰਸ਼ਿਪ ਦੇ ਚਲਾਏ ਜਾ ਰਹੇ ਹਨ ਪਰ ਸਰਕਾਰ ਹਾਲੇ ਤੱਕ ਸੁੱਤੀ ਹੋਈ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ‘ਸਿੱਖਿਆ ਕ੍ਰਾਂਤੀ’ ਜਨ ਸੰਪਰਕ ਦੀ ਚਾਲ ਤੋਂ ਵੱਧ ਕੁਝ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਸਕੂਲ ਢਹਿ-ਢੇਰੀ ਹੋ ਰਹੇ ਹਨ ਤਾਂ ਇਸ ਸਰਕਾਰ ਨੇ ਫ਼ੋਟੋ ਖਿੱਚਣ ਲਈ ਗਰੇਨਾਈਟ ਦੇ ਪੱਥਰਾਂ ’ਤੇ 12 ਕਰੋੜ ਰੁਪਏ ਖ਼ਰਚ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਇਨਕਲਾਬ ਨਹੀਂ ਹੈ ਅਤੇ ਇਹ ਪੰਜਾਬ ਦੇ ਮਿਹਨਤੀ ਅਧਿਆਪਕਾਂ ਦਾ ਅਪਮਾਨ ਹੈ।
Advertisement
Advertisement
Advertisement
Advertisement