ਦੇਵੀਗੜ੍ਹ: ਕੰਬੋਜ ਮਹਾਂਸਭਾ ਬਲਾਕ ਭੁੱਨਰਹੇੜੀ ਵੱਲੋਂ ਦੇਵੀਗੜ੍ਹ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਨਵੇਂ ਬਣੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦਾ ਸੰਸਥਾ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਧਾਨ ਸਵਿੰਦਰ ਸਿੰਘ ਧੰਜੂ ਦੀ ਅਗਵਾਈ ਹੇਠ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸਵਿੰਦਰ ਸਿੰਘ ਧੰਜੂ, ਦਵਿੰਦਰ ਸਿੰਘ ਮਾੜੂ, ਜੀਤ ਸਿੰਘ ਮੀਰਾਂਪੁਰ, ਗੁਰਮੇਲ ਸਿੰਘ ਫਰੀਦਪੁਰ, ਬਲਦੇਵ ਸਿੰਘ ਦੇਵੀਗੜ੍ਹ ਚੇਅਰਮੈਨ, ਰਾਜਵਿੰਦਰ ਸਿੰਘ ਹਡਾਣਾ, ਭੁਪਿੰਦਰ ਸਿੰਘ ਮੀਰਾਂਪੁਰ, ਬਲਵੰਤ ਸਿੰਘ ਜੋਸ਼ਨ, ਪਿਰਥੀ ਸਿੰਘ ਧਾਂਦੀਆਂ, ਰਾਜਾ ਧੰਜੂ ਦੇਵੀਗੜ, ਸੁਰਿੰਦਰ ਸਿੰਘ ਥਿੰਦ, ਜਸਵਿੰਦਰ ਸਿੰਘ ਬ੍ਰਹਮਪੁਰ, ਗੁਰਮੇਜ ਸਿੰਘ ਭੁੱਨਰਹੇੜੀ, ਕੁਲਦੀਪ ਸਿੰਘ ਸਵਾਈ ਸਿੰਘ ਵਾਲਾ, ਕਾਲਾ ਟਿਵਾਣਾ, ਦਲਬੀਰ ਧਾਂਦੀਆਂ, ਗੁਰਭੇਜ ਸਿੰਘ ਭਸਮੜਾ, ਵਾਸਦੇਵ ਸਿੰਘ ਥਿੰਦ, ਨਰਿੰਦਰ ਦੇਵੀਗੜ, ਰਾਜਾ ਧੰਜੂ ਸਰੁਸਤੀਗੜ, ਨਰਿੰਦਰ ਲੇਹਲਾਂ, ਬੂਟਾ ਥਿੰਦ, ਰਾਣਾ ਥਿੰਦ, ਭੁਪਿੰਦਰ ਸਿੰਘ ਦੁਧਨਸਾਧਾਂ, ਨਵਤੇਜ ਸਿੰਘ, ਭੋਲਾ ਸਿੰਘ ਮਲਿਕਪੁਰ, ਬਿਕਰਮ ਸਿੰਘ ਫਰੀਦਪੁਰ, ਦਰਸ਼ਨ ਸਿੰਘ ਤੇ ਗੁਰਿੰਦਰ ਸਿੰਘ ਰਾਜੂ ਹਾਜ਼ਰ ਸਨ। -ਪੱਤਰ ਪ੍ਰੇਰਕ