ਆਜ਼ਾਦ ਸਪੋਰਟਸ ਕਲੱਬ ਵੱਲੋਂ ਅੱਖਾਂ ਦਾ ਜਾਂਚ ਕੈਂਪ
ਲਖਵੀਰ ਸਿੰਘ ਚੀਮਾ
ਟੱਲੇਵਾਲ/ਮਹਿਲ ਕਲਾਂ, 10 ਮਾਰਚ
ਆਜ਼ਾਦ ਸਪੋਰਟਸ ਕਲੱਬ ਚੀਮਾ ਵੱਲੋਂ ਅੱਖਾਂ ਦਾ ਜਾਂਚ ਕੈਂਪ ਪਿੰਡ ਦੇ ਵੱਡਾ ਗੁਰਦੁਆਰਾ ਸਾਹਿਬ ਵਿੱਚ ਪ੍ਰਿੰਸੀਪਲ ਜਨਕ ਰਾਜ ਸ਼ਰਮਾ ਦੀ ਸਰਪ੍ਰਸਤੀ ਵਿੱਚ ਲਗਾਇਆ ਗਿਆ। ਕੈਂਪ ਦਾ ਉਦਘਾਟਨ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕੀਤਾ। ਇਸ ਮੌਕੇ ਆਦੇਸ਼ ਹਸਪਤਾਲ ਬਠਿੰਡਾ ਤੋਂ ਡਾ. ਰਾਜਵਿੰਦਰ ਕੌਰ ਭੱਠਲ ਦੀ ਅਗਵਾਈ ਵਿੱਚ ਪਹੁੰਚੀ ਟੀਮ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਕਲੱਬ ਦੇ ਪ੍ਰਧਾਨ ਜੀਵਨ ਸਿੰਘ ਧਾਲੀਵਾਲ, ਵਿੱਤ ਸਕੱਤਰ ਲਖਵਿੰਦਰ ਸਿੰਘ ਸੀਰਾ, ਗੁਰਮੇਲ ਸਿੰਘ ਗੇਲਾ, ਡਾਕਟਰ ਕਰਮਜੀਤ ਸਿੰਘ ਬੱਬੂ ਵੜੈਚ ਅਤੇ ਕਰਮਜੀਤ ਸਿੰਘ ਜੀਤਾ ਗਾਂਧੀਕਾ ਨੇ ਦੱਸਿਆ ਕਿ ਕੈਂਪ ਦੌਰਾਨ 625 ਮਰੀਜ਼ਾਂ ਦਾ ਜਾਂਚ ਕਰਕੇ 125 ਮਰੀਜ਼ਾਂ ਦੀ ਅਪਰੇਸ਼ਨ ਲਈ ਚੋਣ ਕੀਤੀ ਗਈ ਹੈ। ਇਸ ਮੌਕੇ ਕਬੱਡੀ ਪ੍ਰਮੋਟਰ ਲੱਭੀ ਨੰਗਲ ਕੈਨੇਡਾ, ਸਮਾਜ ਸੇਵੀ ਚਰਨਜੀਤ ਸਿੰਘ ਨੰਬਰਦਾਰ, ਸੁਖਦੇਵ ਸਿੰਘ ਵੜੈਚ, ਰਮਨ ਜਵੰਧਾ, ਸੁਆਮੀ ਡਾ. ਰਾਮ ਤੀਰਥ, ਬੱਬੂ ਸੇਠ, ਸਰਪੰਚ ਮਲੂਕ ਸਿੰਘ ਧਾਲੀਵਾਲ, ਚੌਕੀ ਇੰਚਾਰਜ ਮਲਕੀਤ ਸਿੰਘ, ਗੁਰਸੇਵਕ ਸਿੰਘ ਗੰਗੋਹਰ ਕੈਨੇਡਾ ਦਾ ਪਰਿਵਾਰ, ਹਨੀ ਵੜੈਚ, ਮਿੰਦੂ ਵੜੈਚ ਆਸਟਰੇਲੀਆ ਤੇ ਜਗਜੀਵਨ ਸਿੰਘ ਤਪਾ ਆਧਿ ਹਾਜ਼ਰ ਸਨ। ਕੈਂਪ ਦੌਰਾਨ ਪਹੁੰਚੇ ਮਹਿਮਾਨਾਂ ਦਾ ਕਲੱਬ ਵੱਲੋਂ ਸਨਮਾਨ ਕੀਤਾ ਗਿਆ।