For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਬੰਗਲੂਰੂ ਤੇ ਹੈਦਰਾਬਾਦ ’ਚ ਮੁਕਾਬਲਾ ਅੱਜ

04:10 AM May 23, 2025 IST
ਆਈਪੀਐੱਲ  ਬੰਗਲੂਰੂ ਤੇ ਹੈਦਰਾਬਾਦ ’ਚ ਮੁਕਾਬਲਾ ਅੱਜ
Advertisement

ਲਖਨਊ, 22 ਮਈ
ਰੌਇਲ ਚੈਂਲੈਜ਼ਰਜ਼ ਬੰਗਲੂਰੂ (ਆਰਸੀਬੀ) ਦੀ ਟੀਮ ਪਹਿਲਾਂ ਹੀ ਪਲੇਅਆਫ ’ਚ ਜਗ੍ਹਾ ਪੱਕੀ ਚੁੱਕੀ ਅਤੇ ਹੁਣ ਉਸ ਦੀ ਨਜ਼ਰ ਸ਼ੁੱਕਰਵਾਰ ਨੂੰ ਇੱਥੇ ਆਈਪੀਐੱਲ ਮੈਚ ’ਚ ਸਨਰਾਈਜ਼ਰਜ਼ ਹੈਦਰਬਾਦ ਖ਼ਿਲਾਫ਼ ਜਿੱਤ ਹਾਸਲ ਕਰਕੇ ਨੌਂ ਸਾਲਾਂ ’ਚ ਪਹਿਲੀ ਵਾਰ ਲੀਗ ਗੇੜ ’ਚ ਸਿਖਰਲੇ ਦੋ ਸਥਾਨਾਂ ’ਚ ਆਪਣੀ ਸਥਿਤੀ ਮਜ਼ਬੂਤ ਕਰਨ ’ਤੇ ਹੋਵੇਗੀ।
ਬੰਗਲੂਰੂ ਦੀ ਟੀਮ 2016 ’ਚ ਉਪਜੇਤੂ ਰਹੀ ਸੀ ਪਰ ਉਸ ਮਗਰੋਂ ਉਹ ਕਦੇ ਸਿਖਰਲੀਆਂ ਦੋ ਟੀਮਾਂ ’ਚ ਨਹੀਂ ਪਹੁੰਚ ਸਕੀ। ਆਰਸੀਬੀ 12 ਮੈਚਾਂ ਵਿੱਚੋਂ 17 ਅੰਕਾਂ ਨਾਲ ਸੂਚੀ ਵਿੱਚ ਦੂਜੇ ਸਥਾਨ ’ਤੇ ਹੈ ਅਤੇ ਉਹ ਆਪਣੇ ਬਾਕੀ ਦੋ ਮੈਚ ਜਿੱਤ ਕੇ ਆਪਣੀ ਸਥਿਤੀ ਮਜ਼ਬੂਤ ਕਰ ਸਕਦੀ ਹੈ। ਬੰਗਲੂਰੂ ਦਾ 23 ਮਈ ਨੂੰ ਹੋਣ ਵਾਲਾ ਮੈਚ ਘਰੇਲੂ ਮੈਦਾਨ ’ਤੇ ਹੋਣਾ ਸੀ ਪਰ ਮੌਨਸੂਨ ਦੀ ਸ਼ੁਰੂਆਤ ਕਾਰਨ ਇਸ ਦਾ ਸਥਾਨ ਬਦਲਿਆ ਗਿਆ ਹੈ।
ਭਾਰਤ-ਪਾਕਿਸਤਾਨ ਫੌਜੀ ਤਣਾਅ ਕਾਰਨ ਲੀਗ ’ਚ ਵਿਘਨ ਪੈਣ ਤੋਂ ਪਹਿਲਾਂ ਬੰਗਲੂਰੂ ਦੀ ਟੀਮ ਪੂਰੀ ਲੈਅ ’ਚ ਸੀ ਤੇ ਉਸ ਨੇ ਲਗਾਤਾਰ ਜਿੱਤਾਂ ਹਾਸਲ ਕੀਤੀਆਂ ਸਨ। ਟੀਮ ਦਾ ਭਰੋਸੇਮੰਦ ਖਿਡਾਰੀ ਵਿਰਾਟ ਕੋਹਲੀ ਪੂਰੀ ਲੈਅ ’ਚ ਹੈ, ਜਿਸ ਨੇ 11 ਪਾਰੀਆਂ ’ਚ ਸੱਤ ਨੀਮ ਸੈਂਕੜੇ ਬਣਾਏ ਹਨ। ਕਪਤਾਨ ਰਜਤ ਪਾਟੀਦਾਰ, ਟਿਮ ਡੇਵਿਡ ਤੇ ਰੋਮਾਰੀਓ ਸ਼ੈਫਰਡ ਵੀ ਵਧੀਆ ਖੇਡ ਦਾ ਮੁਜ਼ਾਹਰਾ ਕਰ ਰਹੇ ਹਨ। ਦੂਜੇ ਪਾਸੇ ਪੈਟ ਕਮਿਨਸ ਦੀ ਕਪਤਾਨੀ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਜਿਸ ਨੇ ਪਿਛਲੇ ਮੈਚ ’ਚ ਲਖਨਊ ਸੁਪਰਜਾਇੰਟਸ ਨੂੰ ਹਰਾਇਆ ਸੀ, ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣਾ ਚਾਹੇਗੀ। -ਪੀਟੀਆਈ

Advertisement

Advertisement
Advertisement
Advertisement
Author Image

Advertisement