For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਪੰਜਾਬ ਤੇ ਚੇਨੱਈ ਵਿਚਾਲੇ ਮੁਕਾਬਲਾ ਅੱਜ

04:26 AM Apr 08, 2025 IST
ਆਈਪੀਐੱਲ  ਪੰਜਾਬ ਤੇ ਚੇਨੱਈ ਵਿਚਾਲੇ ਮੁਕਾਬਲਾ ਅੱਜ
ਚੇਨੱਈ ਸੁਪਰ ਕਿੰਗਜ਼ ਦੇ ਖਿਡਾਰੀ ਅਭਿਆਸ ਕਰਦੇ ਹੋਏ। -ਫੋਟੋ: ਵਿੱਕੀ ਘਾਰੂ
Advertisement

ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 7 ਅਪਰੈਲ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2025 ਦਾ 22ਵਾਂ ਮੈਚ ਪੰਜਾਬ ਕਿੰਗਜ਼ ਅਤੇ ਚੇਨੱਈ ਸੁਪਰ ਕਿੰਗਜ਼ ਵਿਚਾਲੇ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਬਣਾਏ ਮਹਾਰਾਜਾ ਯਾਦਵਿੰਦਰਾ ਕ੍ਰਿਕਟ ਸਟੇਡੀਅਮ ’ਚ ਮੰਗਲਵਾਰ ਨੂੰ ਸ਼ਾਮ ਸਾਢੇ ਸੱਤ ਵਜੇ ਖੇਡਿਆ ਜਾਵੇਗਾ। ਇਸ ਮੈਚ ਪ੍ਰਤੀ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਤੀਹ ਹਜ਼ਾਰ ਤੋਂ ਵੱਧ ਦਰਸ਼ਕਾਂ ਦੀ ਸਮਰੱਥਾ ਵਾਲੇ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ। ਮੁਹਾਲੀ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਥੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਅੱਜ ਦੋਵਾਂ ਟੀਮਾਂ ਨੇ ਨੈੱਟਸ ਵਿੱਚ ਅਭਿਆਸ ਕੀਤਾ ਅਤੇ ਆਪੋ-ਆਪਣੇ ਕੋਚਾਂ ਨਾਲ ਰਣਨੀਤੀ ਘੜੀ। ਪੰਜਾਬ ਕਿੰਗਜ਼ ਦੀ ਟੀਮ ਨੇ ਹੁਣ ਤੱਕ ਤਿੰਨ ਮੈਚ ਖੇਡੇ ਹਨ ਅਤੇ ਦੋ ਮੈਚਾਂ ’ਚ ਜਿੱਤ ਦਰਜ ਕਰਕੇ ਚਾਰ ਅੰਕ ਹਾਸਲ ਕੀਤੇ ਹਨ। ਉਧਰ ਚੇਨੱਈ ਸੁਪਰ ਕਿੰਗਜ਼ ਦੀ ਟੀਮ ਨੇ ਚਾਰ ਮੈਚ ਖੇਡੇ ਹਨ, ਜਿਨ੍ਹਾਂ ’ਚੋਂ ਸਿਰਫ਼ ਇੱਕ ਜਿੱਤ ਹੀ ਹਾਸਲ ਕਰ ਸਕੀ ਹੈ। ਪੰਜਾਬ ਦੀ ਟੀਮ ਪੰਜ ਅਪਰੈਲ ਨੂੰ ਇਸੇ ਸਟੇਡੀਅਮ ਵਿੱਚ ਰਾਜਸਥਾਨ ਰੌਇਲਜ਼ ਕੋਲੋਂ 50 ਦੌੜਾਂ ਦੇ ਫਰਕ ਨਾਲ ਹਾਰ ਗਈ ਸੀ।

Advertisement

ਕੋਲਕਾਤਾ ਤੇ ਲਖਨਊ ਵੀ ਹੋਣਗੇ ਆਹਮੋ-ਸਾਹਮਣੇ

Advertisement
Advertisement

ਕੋਲਕਾਤਾ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਦੁਪਹਿਰ ਦੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਲਖਨਊ ਸੁਪਰ ਜਾਇੰਟਸ ਆਹਮੋ-ਸਾਹਮਣੇ ਹੋਣਗੇ। ਦੋਵਾਂ ਟੀਮਾਂ ਦੇ ਹੁਣ ਤੱਕ ਦੋ-ਦੋ ਜਿੱਤਾਂ ਨਾਲ ਚਾਰ-ਚਾਰ ਅੰਕ ਹਨ। ਰੌਇਲ ਚੈਲੰਜਰਜ਼ ਬੰਗਲੂਰੂ ਅਤੇ ਮੁੰਬਈ ਇੰਡੀਅਨਜ਼ ਤੋਂ ਮਿਲੀ ਹਾਰ ਤੋਂ ਬਾਅਦ ਕੋਲਕਾਤਾ ਨੇ ਆਪਣੇ ਪਿਛਲੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ’ਤੇ ਆਸਾਨ ਜਿੱਤ ਨਾਲ ਵਾਪਸੀ ਕੀਤੀ। ਟੀਮ ਦੇ ਸਭ ਤੋਂ ਮਹਿੰਗੇ ਖਿਡਾਰੀ ਵੈਂਕਟੇਸ਼ ਅਈਅਰ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਰਿੰਕੂ ਸਿੰਘ ਤੇ ਤਜਰਬੇਕਾਰ ਅਜਿੰਕਿਆ ਰਹਾਣੇ ਨੇ ਵੀ ਅਹਿਮ ਯੋਗਦਾਨ ਪਾਇਆ। ਉਧਰ ਘਰੇਲੂ ਮੈਦਾਨ ’ਤੇ ਮੁੰਬਈ ਇੰਡੀਅਨਜ਼ ਨੂੰ ਹਰਾਉਣ ਮਗਰੋਂ ਲਖਨਊ ਦੀ ਟੀਮ ਵੀ ਇਸ ਮੈਚ ਵਿੱਚ ਆਤਮਵਿਸ਼ਵਾਸ ਨਾਲ ਉਤਰੇਗੀ। -ਪੀਟੀਆਈ

Advertisement
Author Image

Advertisement