ਆਈਡੀਬੀਆਈ ਬੈਂਕ ਨੇ ਤਿਮਾਹੀ ’ਚ 1908 ਕਰੋੜ ਰੁਪਏ ਕਮਾਏ
05:19 AM Feb 03, 2025 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਫਰਵਰੀ
ਆਈਡੀਬੀਆਈ ਬੈਂਕ ਨੇ ਵਿੱਤ ਵਰ੍ਹੇ 2024-25 ਦੀ ਤਿੱਜੀ ਤਿਮਾਹੀ ਦੌਰਾਨ 1,908 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ 31 ਫ਼ੀਸਦ ਵੱਧ ਹੈ। ਬੈਂਕ ਨੇ ਤੀਜੀ ਤਿਮਾਹੀ ਵਿੱਚ ਜਮਾਂ ਲਾਗਤ 4.63 ਫ਼ੀਸਦੀ ਰਹੀ ਹੈ, ਜਦਕਿ ਪਿਛਲੇ ਸਾਲ ਇਹ 4.34 ਫ਼ੀਸਦ ਸੀ। ਸੀਆਰਏਆਰ 1.66 ਆਧਾਰ ਅੰਕਾਂ ਦੇ ਸਲਾਨਾ ਵਾਧੇ ਦੇ ਨਾਲ 21.98 ਫ਼ੀਸਦ ਰਿਹਾ ਹੈ। ਇਹ ਵੀ ਪਿਛਲੇ ਸਾਲ 1.70 ਫ਼ੀਸਦੀ ਸੀ। ਇਸ ਤੋਂ ਇਲਾਵਾ ਬੈਂਕ ਦਾ ਐਨਪੀਏ 0.18 ਫ਼ੀਸਦੀ ਰਿਹਾ ਹੈ, ਜੋ ਕਿ 31 ਦਸੰਬਰ, 2023 ਨੂੰ 0.34 ਫ਼ੀਸਦ ਸੀ।
Advertisement
Advertisement
Advertisement