For the best experience, open
https://m.punjabitribuneonline.com
on your mobile browser.
Advertisement

ਅੱਧੀ ਰਾਤ ਧਮਾਕੇ ਮਗਰੋਂ ਸਿਰਸਾ ਦੇ ਲੋਕ ਕੰਬੇ

05:29 AM May 11, 2025 IST
ਅੱਧੀ ਰਾਤ ਧਮਾਕੇ ਮਗਰੋਂ ਸਿਰਸਾ ਦੇ ਲੋਕ ਕੰਬੇ
ਸਿਰਸਾ ਨੇੜਿਉਂ ਮਿਲਿਆ ਮਿਜ਼ਾਈਲ ਦਾ ਟੁਕੜਾ।
Advertisement

ਪ੍ਰਭੂ ਦਿਆਲ
ਸਿਰਸਾ, 10 ਮਈ
ਇੱਥੇ ਲੰਘੀ ਅੱਧੀ ਰਾਤ ਹੋਏ ਜ਼ੋਰਦਾਰ ਧਮਾਕੇ ਮਗਰੋਂ ਲੋਕਾਂ ’ਚ ਡਰ ਦਾ ਮਾਹੌਲ ਬਣ ਗਿਆ ਹੈ। ਸਵੇਰੇ ਸਿਰਸਾ ਦੇ ਨਾਲ ਲੱਗਦੇ ਪਿੰਡ ਖਾਜਾਖੇੜਾ ਤੇ ਸਿਰਸਾ ਤੋਂ ਕਰੀਬ ਵੀਹ ਕਿਲੋਮੀਟਰ ਦੂਰ ਪਿੰਡ ਫਿਰੋਜ਼ਾਬਾਦ ’ਚ ਮਿਜ਼ਾਈਲ ਦੇ ਟੁਕੜੇ ਮਿਲੇ ਹਨ। ਖੇਤਾਂ ਵਿੱਚ ਮਿਜ਼ਾਈਲ ਦੇ ਟੁਕੜੇ ਮਿਲਣ ਦੀ ਸੂਚਨਾ ਮਿਲਣ ਮਗਰੋਂ ਪ੍ਰਸ਼ਾਸਨਿਕ ਤੇ ਹਵਾਈ ਫੌਜ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਟੁਕੜੇ ਇਕੱਠੇ ਕਰ ਕੇ ਆਪਣੇ ਨਾਲ ਲੈ ਗਏ। ਇਸ ਦੌਰਾਨ ਜਾਨ ਮਾਲ ਦੇ ਨੁਕਸਾਨ ਤੋਂ ਬਚਾਅ ਰਿਹਾ। ਰਾਤ 12:05 ਵਜੇ ਲੋਕਾਂ ਨੇ ਜ਼ੋਰਦਾਰ ਧਮਾਕਾ ਸੁਣਿਆ। ਧਮਾਕੇ ਦੇ ਨਾਲ ਹੀ ਸਾਰੇ ਸ਼ਹਿਰ ਦੀਆਂ ਲਾਈਟਾਂ ਬੰਦ ਹੋ ਗਈਆਂ। ਧਮਕਾ ਸ਼ਹਿਰ ਤੋਂ ਕਈ ਕਿਲੋਮੀਟਰ ਦੂਰ ਤੱਕ ਪਿੰਡਾਂ ਦੇ ਲੋਕਾਂ ਨੇ ਵੀ ਸੁਣਿਆ। ਇਸ ਮਗਰੋਂ ਇਲਾਕੇ ਦੇ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਲੋਕ ਸਾਰੀ ਰਾਤ ਜਾਗਦੇ ਰਹੇ। ਸਵੇਰੇ ਸਿਰਸਾ ਦੇ ਨਾਲ ਲਗਦੇ ਪਿੰਡ ਖਾਜਾਖੇੜਾ ਦੇ ਖੇਤਾਂ ’ਚੋਂ ਮਿਜ਼ਾਈਲ ਦੇ ਟੁਕੜੇ ਮਿਲੇ। ਮਿਜ਼ਾਈਲ ਦੇ ਟੁਕੜੇ ਮਿਲਣ ਮਗਰੋਂ ਲੋਕਾਂ ਦੀ ਉੱਥੇ ਭਾਰੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਣ ’ਤੇ ਪ੍ਰਸ਼ਾਸਨਿਕ ਅਧਿਕਾਰੀ ਤੇ ਹਵਾਈ ਸੈਨਾ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਉਹ ਟੁਕੜਿਆਂ ਨੂੰ ਆਪਣੇ ਨਾਲ ਲੈ ਗਏ। ਉਧਰ ਜ਼ਿਲ੍ਹਾ ਪ੍ਰਸ਼ਾਸਨ ਹਾਈ ਅਲਰਟ ’ਤੇ ਹੈ। ਸਿਰਸਾ ਦੇ ਸਰਕਾਰੀ ਹਸਪਤਾਲ ਤੋਂ ਇਲਾਵਾ ਨਿੱਜੀ ਹਸਪਤਾਲਾਂ ’ਚ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਬੈੱਡ ਰਾਖਵੇਂ ਕੀਤੇ ਗਏ ਹਨ ਅਤੇ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

Advertisement

Advertisement
Advertisement
Advertisement
Author Image

Balbir Singh

View all posts

Advertisement