ਅੱਗ ਦੀ ਲਪੇਟ ’ਚ ਆਉਣ ਕਾਰਨ ਵਿਅਕਤੀ ਦੀ ਮੌਤ
05:22 AM Jun 09, 2025 IST
Advertisement
ਨਿੱਜੀ ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
Advertisement
ਗੁਰਦਾਸਪੁਰ/ਕਾਦੀਆਂ, 8 ਜੂਨ
ਇੱਥੇ ਅੱਜ ਦੁਪਹਿਰ ਸਮੇਂ ਧਮੂੜੀਆਂ (ਭਿ੍ੰਡਾਂ) ਨੂੰ ਅੱਗ ਨਾਲ ਸਾੜਦੇ ਸਮੇਂ ਇੱਕ ਵਿਅਕਤੀ ਖ਼ੁਦ ਅੱਗ ਦੀ ਲਪੇਟ ’ਚ ਆ ਕੇ ਝੁਲਸ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਹਨੂੰਵਾਨ ਵਿੱਚ ਐਤਵਾਰ ਦੁਪਹਿਰ ਸਮੇਂ ਦਲੀਪ ਸਿੰਘ ਉਰਫ਼ ਦੀਪਾ ਆਪਣੇ ਘਰ ਦੇ ਵਿੱਚ ਇਕੱਲਾ ਸੀ ਅਤੇ ਉਸ ਦੀ ਪਤਨੀ ਕਿਸੇੇ ਕੰਮ ਗਈ ਹੋਈ ਸੀ। ਦਲੀਪ ਸਿੰਘ ਨੇ ਘਰ ਦੇ ਇੱਕ ਕਮਰੇ ਦੀ ਛੱਤ ’ਤੇ ਪਈਆਂ ਲੱਕੜਾਂ ਵਿੱਚ ਲੱਗੀਆਂ ਧਮੂੜੀਆਂ ਨੂੰ ਡੀਜ਼ਲ ਨਾਲ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਅੱਗ ਭੜਕ ਗਈ ਤੇ ਉਸ ਨੇ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੌੜੀ ਤੇ ਲੱਕੜਾਂ ਸਮੇਤ ਹੇਠਾਂ ਡਿੱਗ ਪਿਆ ਤੇ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਉਸ ਦੀ ਮੌਤ ਹੋ ਗਈ।
Advertisement
Advertisement
Advertisement