ਪਟਿਆਲਾ: ਸਮਾਜ ਕਲਿਆਣ ਕਲੱਬ ਸਨੌਰ ਵੱਲੋਂ ਅੱਖਾਂ ਦਾ ਮੁਫ਼ਤ ਚੈੱਕਅੱਪ ਅਤੇ ਅਪਰੇਸ਼ਨ ਕੈਂਪ 8 ਜੂਨ ਨੂੰ ਫਾਈਨ ਆਈਜ਼ ਆਪਟੀਕਲ ਸਨੌਰ ਵਿੱਚ ਲਗਾਇਆ ਜਾ ਰਿਹਾ ਹੈ। ਕਲੱਬ ਪ੍ਰਧਾਨ ਵਰਿੰਦਰ ਬੱਲੂ ਮੁਤਾਬਿਕ ਡਾ. ਮਨਪ੍ਰੀਤ ਸਿੰਘ ਤੋਂ ਚਿੱਟੇ ਤੇ ਕਾਲੇ ਮੋਤੀਏ, ਅੱਖਾਂ ਦਾ ਟੇਢਾਪਣ, ਲੇਸੀਕ ਲੇਜ਼ਰ, ਮਾਸ ਵਧਣਾ ਤੇ ਲਾਲੀ ਦਾ ਰਹਿਣਾ ਆਦਿ ਦੀ ਸਲਾਹ ਲੈ ਸਕਦੇ ਹਨ। ਆਧਾਰ ਕਾਰਡ ਲਾਜ਼ਮੀ ਹੈ। ਅਪਰੇਸ਼ਨ ਫੇਕੋ ਤਕਨੀਕ ਨਾਲ ਕੀਤੇ ਜਾਣਗੇ। -ਖੇਤਰੀ ਪ੍ਰਤੀਨਿਧ