ਅੰਬੇਡਕਰ 20ਵੀਂ ਸਦੀ ਦੇ ਮਹਾਨ ਚਿੰਤਕ: ਸਚਦੇਵਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 14 ਅਪਰੈਲ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਮੈਦਾਨ ਵਿੱਚ ਸਥਿਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ’ਤੇ ਫੁੱਲ ਚੜ੍ਹਾ ਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਸਭ ਨੂੰ ਅੰਬੇਡਕਰ ਜੈਅੰਤੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।
ਪ੍ਰੋ. ਸਚਦੇਵਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ 20ਵੀਂ ਸਦੀ ਦੇ ਸਭ ਤੋਂ ਵਧੀਆ ਚਿੰਤਕਾਂ ਵਿੱਚੋਂ ਇਕ ਸਨ। ਉਹ ਇਕ ਸ਼ਕਤੀਸ਼ਾਲੀ ਲੇਖਕ ਤੇ ਇਕ ਸਫਲ ਬੁਲਾਰੇ ਸਨ। ਉਨ੍ਹਾਂ ਨੇ ਸਮਾਜ ਵਿੱਚ ਮੌਜੂਦ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕਰਕੇ ਲੋਕਾਂ ਨੂੰ ਇਕਜੁੱਟ ਕੀਤਾ। ਉਨ੍ਹਾਂ ਨੇ ਮਹਾਤਮਾ ਬੁੱਧ, ਕਬੀਰ, ਸੰਤ ਰਵੀ ਦਾਸ ਤੇ ਮਹਾਤਮਾ ਜੋਤੀਬਾ ਫੂਲੇ ਦੀ ਪਰੰਪਰਾ ਨੂੰ ਅੱਗੇ ਵਧਾਇਆ। ਇਸ ਮੌਕੇ ਰਜਿਸਟਰਾਰ ਡਾ. ਵਰਿੰਦਰ ਪਾਲ, ਵਿਦਿਆਰਥੀ ਭਲਾਈ ਦੇ ਡੀਨ ਪ੍ਰੋ. ਏਆਰ ਚੌਧਰੀ, ਪ੍ਰੋ. ਅਮਿਤ ਲੁਦਰੀ, ਪ੍ਰੋ. ਦਲੀਪ ਕੁਮਾਰ, ਪ੍ਰੋ. ਸੁਸ਼ੀਲਾ ਚੌਹਾਨ, ਪ੍ਰੋ. ਪ੍ਰੀਤੀ ਜੇਨ, ਪ੍ਰੋ. ਪਰਮੀਸ਼ ਕੁਮਾਰ, ਪ੍ਰੋ. ਜੋਗਿੰਦਰ ਸਿੰਘ, ਡਾ. ਮਹਾਂਬੀਰ ਰੰਗਾ, ਡਾ. ਰਮੇਸ਼ ਸਿੰਘ, ਪ੍ਰੋ. ਜੀਵੀ ਚੋਹਲੀ, ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਮਹਾਂ ਸਿੰਘ ਪੂਨੀਆ, ਡਿਪਟੀ ਡਾਇਰੈਕਟਰ ਡਾ. ਜਿੰਮੀ ਸ਼ਰਮਾ, ਡਾ. ਸਲੋਨੀ ਦੀਵਾਨ, ਡਾ. ਪ੍ਰੀਤਮ ਸਿੰਘ, ਡਾ. ਗੁਰਚਰਨ ਸਿੰਘ, ਡਾ. ਹਰਵਿੰਦਰ ਸਿੰਘ ਲੌਂਗੋਵਾਲ, ਡਾ. ਅਨੰਦ ਕੁਮਾਰ ਤੋਂ ਇਲਾਵਾ ਅਧਿਆਪਕ ,ਸਟਾਫ ਤੇ ਵਿਦਿਆਰਥੀ ਮੌਜੂਦ ਸਨ।