For the best experience, open
https://m.punjabitribuneonline.com
on your mobile browser.
Advertisement

ਅੰਬੇਡਕਰ ਸਮਾਜਿਕ ਜਾਗਰੂਕਤਾ ਸੈਮੀਨਾਰ ਕਰਵਾਇਆ

05:42 AM Apr 12, 2025 IST
ਅੰਬੇਡਕਰ ਸਮਾਜਿਕ ਜਾਗਰੂਕਤਾ ਸੈਮੀਨਾਰ ਕਰਵਾਇਆ
ਡਾ. ਅੰਬੇਡਕਰ ਸਮਾਜਿਕ ਜਾਗਰੂਕਤਾ ਸੈਮੀਨਾਰ ਵਿੱਚ ਸ਼ਾਮਲ ਸ਼ਖ਼ਸੀਅਤਾਂ। -ਫੋਟੋ: ਸੰਦਲ
Advertisement
ਭਗਵਾਨ ਦਾਸ ਸੰਦਲ
Advertisement

ਦਸੂਹਾ, 11 ਅਪਰੈਲ

Advertisement
Advertisement

ਇੱਥੇ ਡਾ. ਬੀਆਰ ਅੰਬੇਡਕਰ ਸੋਸ਼ਲ ਅਵੇਅਰਨੈੱਸ ਐਂਡ ਐਜੂਕੇਸ਼ਨ ਮਿਸ਼ਨ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ 11ਵਾਂ ਸਮਾਜਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਮਦਰ ਟੈਰੇਸਾ ਆਈਟੀਆਈ ਕਾਲਜ ਦਸੂਹਾ ਵਿੱਚ ਕਰਵਾਏ ਸੈਮੀਨਾਰ ਦੀ ਅਗਵਾਈ ਪ੍ਰਿੰਸੀਪਲ ਸ਼ਰਨਜੀਤ ਕੌਰ, ਇੰਦਰ ਸੁਖਦੀਪ ਸਿੰਘ ਓਢਰਾ, ਡਾ. ਤਰਨਪ੍ਰੀਤ ਸਿੰਘ, ਡਾ. ਅਮਨਦੀਪ ਸਿੰਘ, ਮਨਜੀਤ ਸਿੰਘ ਸੈਣੀ ਅਤੇ ਅਜੇ ਨਈਅਰ ਨੇ ਕੀਤੀ। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਦੇ ਸੂਬਾਈ ਆਗੂ ਮੁਕੇਸ਼ ਗੁਜਰਾਤੀ, ਪ੍ਰੋ. ਬਲਦੇਵ ਸਿੰਘ ਬੱਲੀ, ਸੁਖਦੇਵ ਡਾਨਸੀਵਾਲ, ਲੈਕਚਰਾਰ ਬਲਜੀਤ ਸਿੰਘ ਅਤੇ ਮੰਨਤਪ੍ਰੀਤ ਕੌਰ ਨੇ ਕਿਹਾ ਕਿ ਡਾ. ਅੰਬੇਡਕਰ ਨੇ ਆਪਣਾ ਸਾਰਾ ਜੀਵਨ ਮਜ਼ਲੂਮਾਂ ਤੇ ਲਤਾੜਿਆਂ ਨੂੰ ਹੱਕ ਦਿਵਾਉਣ ਦੇ ਲੇਖੇ ਲਾਇਆ, ਇਸ ਲਈ ਬਰਾਬਰੀ ਅਧਾਰਿਤ ਸਮਾਜ ਦੀ ਸਿਰਜਣਾ ਹੀ ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਮਦਰ ਟੈਰੇਸਾ ਸੰਸਥਾ ਦੇ ਡਾਇਰੈਕਟਰ ਅਤੇ ਮਿਸ਼ਨ ਦੇ ਮੋਢੀ ਆਗੂ ਮਰਹੂਮ ਕੁਲਵੀਰ ਸਿੰਘ ਪੱਸੀ ਕੰਢੀ ਦੇ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਡਾ. ਸ਼ਿਵ ਸਿੰਘ, ਡਾ. ਪ੍ਰਭਜੋਤ ਕੌਰ, ਹੰਸ ਰਾਜ, ਬਲਵੀਰ ਸਿਘ ਸਹੋਤਾ, ਨੰਬਰਦਾਰ ਸੁਖਵਿੰਦਰ ਸਿੰਘ, ਡਾ. ਭੁਪਿੰਦਰ ਸਿੰਘ ਧੂਤ, ਡਾ. ਰਵਨੀਤ ਕੌਰ, ਪ੍ਰਿੰ. ਸਵਰਨ ਲਾਲ ਸਫਰੀ, ਸੁਰਿੰਦਰ ਸਿੰਘ, ਪ੍ਰਵੀਨ ਮਾਂਗਟ, ਪ੍ਰਿੰ. ਹੇਮ ਰਾਜ, ਪ੍ਰਿੰ. ਨਵਤੇਜ, ਨਿਰਮਲ ਸਿੰਘ, ਵਿਕਾਸ, ਮਨਦੀਪ ਸਿੰਘ ਅਤੇ ਪ੍ਰੀਤੀ ਕੌਰ ਹਾਜ਼ਰ ਸਨ।

Advertisement
Author Image

Charanjeet Channi

View all posts

Advertisement