ਅੰਬੇਡਕਰ ਦੇ ਜਨਮ ਦਿਨ ਸਬੰਧੀ ਸਮਾਗਮ ਅੱਜ
ਪੱਤਰ ਪ੍ਰੇਰਕ
ਸਮਰਾਲਾ, 13 ਅਪਰੈਲ
ਡਾ. ਭੀਮ ਰਾਓ ਅੰਬੇਦਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਸਮਰਾਲਾ ਦੀ ਮੀਟਿੰਗ ਪ੍ਰਧਾਨ ਧਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਬੀਤੇ ਦਿਨੀਂ ਬਾਬਾ ਸਾਹਿਬ ਬਾਰੇ ਭੱਦੀਆਂ ਟਿੱਪਣੀਆਂ ਕਰਨ ਅਤੇ ਬੁੱਤ ਦੀ ਭੰਨ੍ਹ-ਤੋੜ ਕਰਨ ਵਾਲਿਆ ਦੀ ਨਿਖੇਧੀ ਕੀਤੀ ਗਈ। ਸੁਸਾਇਟੀ ਦੇ ਮੀਤ ਪ੍ਰਧਾਨ ਰਘਬੀਰ ਸਿੰਘ ਨੇ ਦੱਸਿਆ ਕਿ 14 ਅਪਰੈਲ ਨੂੰ ਭਾਰਤ ਰਤਨ, ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਨੂੰ ਧੂਮਧਾਮ ਨਾਲ ਮਨਾਉਣ ਸਬੰਧੀ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਆਪੋ-ਆਪਣੇ ਵਿਚਾਰ ਰੱਖੇ। ਭਲਕੇ 14 ਅਪਰੈਲ ਨੂੰ ਬੈਸਟ ਸਵੀਟਸ ਬੈਕੁੰਇਟ ਹਾਲ (ਨੇੜੇ ਯੈਸ ਬੈਂਕ) ਚੰਡੀਗੜ੍ਹ ਰੋਡ ਸਮਰਾਲਾ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸਮਾਗਮ ਕੀਤਾ ਜਾਵੇਗਾ।
ਇਸ ਸਮਾਗਮ ਵਿੱਚ ਸਨੀ ਦੂਆ ਮੀਤ ਪ੍ਰਧਾਨ ਨਗਰ ਕੌਂਸਲ ਸਮਰਾਲਾ ਤੇ ਸ਼ਹਿਰੀ ਪ੍ਰਧਾਨ ਕਾਂਗਰਸ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕਰਨਗੇ। ਸਮਾਗਮ ਦੌਰਾਨ ਇਲਾਕੇ ਦੇ ਸਮਾਜਸੇਵੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ਵਿੱਚ ਸਰਪ੍ਰਸਤ ਮਾ. ਚਰਨਜੀਤ ਸਿੰਘ, ਸਤਵਿੰਦਰ ਸਿੰਘ ਕੈਸ਼ੀਅਰ, ਸ਼ਮਿੰਦਰ ਸਿੰਘ ਉੱਪਲ ਪ੍ਰੈਸ ਸਕੱਤਰ, ਸੂਬੇਦਾਰ ਕੇਸਰ ਸਿੰਘ ਸਲਾਹਕਾਰ, ਸਿਕੰਦਰ ਸਿੰਘ ਸਲਾਹਕਾਰ, ਹਰਨੇਕ ਸਿੰਘ ਸਲਾਹਕਾਰ, ਹਰਬੰਸ ਸਿੰਘ ਲਾਲੀ ਬਲਾਲਾ, ਸੁਰਿੰਦਰਪਾਲ ਸਿੰਘ, ਕੇਵਲ ਸਿੰਘ ਕੰਗ ਮੁਹੱਲਾ, ਸ਼ਿੰਗਾਰਾ ਸਿੰਘ ਦਿਆਲਪੁਰਾ, ਹਰਨੇਕ ਸਿੰਘ ਆਈ. ਟੀ. ਆਈ., ਜੋਗਿੰਦਰ ਸਿੰਘ, ਜੋਗਿੰਦਰ ਸਿੰਘ ਭੋਲਾ ਆਈ. ਟੀ. ਆਈ., ਮਾ. ਨਰਿੰਦਰ ਸਿੰਘ ਬਿਜਲੀਪੁਰ, ਜਗਮੋਹਣ ਸਿੰਘ ਲੱਧੜ, ਨਰਾਤਾ ਸਿੰਘ ਪੂਨੀਆ ਤੇ ਹੋਰ ਹਾਜ਼ਰ ਸਨ।