ਅੰਬੇਡਕਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਨਮਾਨ ਸਮਾਰੋਹ
ਪੱਤਰ ਪ੍ਰੇਰਕ
ਕੁੱਪ ਕਲਾਂ, 13 ਅਪਰੈਲ
ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੋਸਾਇਟੀ ਕੁੱਪ ਕਲਾਂ ਵੱਲੋਂ ਅੰਬੇਡਕਰ 134 ਜਨਮ ਦਿਨ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਦੇ ਪੇਂਟਿੰਗ ਅਤੇ ਲਿਖਤੀ ਮੁਕਾਬਲੇ ਕਰਵਾਏ ਗਏ ਅਤੇ ਨਾਟਕ ਦਾ ਫਿਲਮਾਂਕਣ ਕਰ ਅੰਬੇਡਕਰ ਦੀ ਜੀਵਨੀ ਦੀ ਜਾਣਕਾਰੀ ਸਾਂਝੀ ਕੀਤੀ।
ਕਲੱਬ ਪ੍ਰਧਾਨ ਜੋਤੀ ਕੁੱਪ ਕਲਾਂ ਨੇ ਦੱਸਿਆ ਕਿ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਐੱਮਪੀ ਮੁਹੰਮਦ ਸਦੀਕ, ਵਿਧਾਇਕ ਜਸਵੰਤ ਗੱਜਣਮਾਜਰਾ ਅਤੇ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ ਨੇ ਸ਼ਿਰਕਤ ਕੀਤੀ। ਇਸ ਮੌਕੇ 7 ਤੋਂ 14 ਸਾਲ ਦੇ ਪੇਂਟਿੰਗ ਮੁਕਾਬਲਿਆਂ ਵਿੱਚ 145 ਬੱਚਿਆਂ ਨੇ ਹਿੱਸਾ ਲਿਆ ਤੇ ਨਵਜੋਤ ਸਿੰਘ, ਕਿਰਨ ਦੇਵੀ ਤੇ ਗੁਰਇਕਬਾਲ ਸਿੰਘ ਅਤੇ ਲਿਖਤੀ ਪੇਪਰ ’ਚੋਂ ਪਰਨੀਤ ਕੌਰ, ਆਇਸ਼ਾ ਬੇਗੋਵਾਲ ਤੇ ਰਮਨਦੀਪ ਕੌਰ ਨੇ ਇਨਾਮ ਹਾਸਲ ਕੀਤੇ।
ਪੇਂਟਿੰਗ 15 ਸਾਲ ਉਮਰ ਵਰਗ ਵਿੱਚ ਦਿਲਪ੍ਰੀਤ ਸਿੰਘ, ਸੁਖਪ੍ਰੀਤ ਕੌਰ ਤੇ ਕਾਸਦੀਪ ਸਿੰਘ, ਲਿਖਤੀ ਪੇਪਰ ’ਚ ਕੋਮਲ ਦੀਪ ਕੌਰ, ਸਿਮਰਨਜੀਤ ਕੌਰ ਤੇ ਮਨਜੋਤ ਸਿੰਘ ਜੇਤੂ ਰਹੇ। ਮੁੱਖ ਮਹਿਮਾਨਾਂ ਨੇ ਜੇਤੂਆਂ ਨੂੰ ਇਨਾਮ ਵੰਡੇ ਤੇ ਨਾਟਕਕਾਰਾਂ ਦਾ ਸਨਮਾਨ ਕੀਤਾ। ਇਸ ਮੌਕੇ ਜ਼ਿਲ੍ਹ ਪ੍ਰਧਾਨ ਜਗਰੂਪ ਸਿੰਘ ਬਿੱਟੂ, ਗੁਰਤੇਜ ਸਿੰਘ ਔਲਖ , ਮੋਹਨਜੀਤ ਸਿੰਘ , ਰਸ਼ੀਦ ਖਿਲਜੀ ਮੋਮਨਾਬਾਦ, ਗੁਰਵਿੰਦਰ ਸਿੰਘ ਫੱਲੇਵਾਲ, ਹਰਜਿੰਦਰ ਸਿੰਘ ਬਿੱਟੂ ਰਾਜਵਿੰਦਰ ਸਿੰਘ, ਸਾਹਿਬ ਸਿੰਘ, ਜਸਵੀਰ ਸਿੰਘ ਤੇ ਮਨਪ੍ਰੀਤ ਸਿੰਘ ਹਾਜ਼ਰ ਸਨ।