ਅੰਬੇਡਕਰ ਜੈਅੰਤੀ ਨੂੰ ਸਮਰਪਿਤ ਚੇਤਨਾ ਸਮਾਗਮ
ਪੱਤਰ ਪ੍ਰੇਰਕ
ਦਸੂਹਾ, 14 ਅਪਰੈਲ
ਗਜ਼ਟਿਡ ਅਤੇ ਨਾਨ ਗਜ਼ਟਿਡ ਐੱਸਸੀਬੀਸੀ ਐਂਪਲਾਈਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਸਥਾਨਕ ਇਕਾਈ ਵੱਲੋਂ ਸ੍ਰੀ ਗੁਰੂ ਰਵਿਦਾਸ ਭਵਨ ਵਿੱਚ ਅੰਬੇਡਕਰ ਜੈਅੰਤੀ ਨੂੰ ਸਮਰਪਿਤ ਚੇਤਨਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਫੈਡਰੇਸ਼ਨ ਦੇ ਤਹਿਸੀਲ ਪ੍ਰਧਾਨ ਲੈਕ. ਬਲਜੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਲੈਕਚਰਾਰ ਰੋਹਿਤ ਕੁਮਾਰ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਵਿੱਚ ਜਥੇਬੰਦੀ ਦੇ ਲਾਈਫ ਟਾਈਮ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ, ਸੂਬਾ ਵਾਈਸ ਚੇਅਰਮੈਨ ਚੌਧਰੀ ਬਲਰਾਜ ਕੁਮਾਰ, ਸੂਬਾ ਪ੍ਰਧਾਨ ਲੈਕ. ਕੁਲਵਿੰਦਰ ਸਿੰਘ ਬੋਦਲ, ਜ਼ਿਲ੍ਹਾ ਪ੍ਰਧਾਨ ਲੈਕ, ਬਲਦੇਵ ਸਿੰਘ ਧੁੱਗਾ, ਰਾਜ ਕੁਮਾਰ ਖੋਸਲਾ ਅਤੇ ਪ੍ਰਿੰ. ਸ਼ਿਵ ਸਿੰਘ ਬੰਗੜ ਸ਼ਰੀਕ ਹੋਏ। ਇਸ ਦੌਰਾਨ ਮਿਸ਼ਨਰੀ ਗਾਇਕ ਜੀਪੀ ਬਾਲੀ ਨੇ ਬਾਬਾ ਸਾਹਿਬ ਦੇ ਸੰਘਰਸ਼ ਨੂੰ ਬਿਆਨ ਕਰਦੇ ਗੀਤ ਗਾਏ। ਮਗਰੋਂ ਹੋਣਹਾਰ ਵਿਦਿਆਰਥੀਆਂ, ਨੌਜਵਾਨ ਉੱਦਮੀਆਂ, ਸੇਵਾਮੁਕਤ ਅਤੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਜਿੰਦਰ ਸਿੰਘ ਪਾਲ, ਸੁਰਿੰਦਰ ਕੁਮਾਰ, ਜਸਵੀਰ ਸਿੰਘ ਬੋਦਲ, ਇੰਦਰ ਸੁਖਦੀਪ ਸਿੰਘ ੳਢਰਾ, ਲੈਕ. ਦਲਜੀਤ ਸਿੰਘ, ਮਾ. ਜਗਦੀਪ ਸਿੰਘ ਰੋਮੀ, ਅਜੀਤ ਪਾਲ ਸਿੰਘ, ਤੇ ਭੁਪਿੰਦਰ ਸਿੰਘ ਮੌਜੂਦ ਸਨ। -ਪੱਤਰ ਪ੍ਰੇਰਕ