ਦਸੂਹਾ: ਇੱਥੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 134ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ ਸਮਾਗਮ ਅਤੇ ਸਨਮਾਨ ਸਮਾਰੋਹ 14 ਅਪਰੈਲ ਨੂੰ ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਕਰਵਾਇਆ ਜਾਵੇਗਾ। ਐੱਸਸੀਬੀਸੀ ਫੈਡਰੇਸ਼ਨ ਦੇ ਆਗੂ ਲੈਕਚਰਾਰ ਬਲਜੀਤ ਸਿੰਘ ਤੇ ਇੰਦਰ ਸੁਖਦੀਪ ਸਿੰਘ ਓਢਰਾ ਨੇ ਦੱਸਿਆ ਕਿ ਇਹ ਚੇਤਨਾ ਸਮਾਗਮ ਗਜ਼ਟਿਡ ਅਤੇ ਨਾਨ ਗਜ਼ਟਿਡ ਐੱਸਸੀਬੀਸੀ ਐਂਪਲਾਈਜ਼ ਵੈਲਫੇਅਰ ਫੈਡਰੇਸ਼ਨ ਪੰਜਾਬ, ਅੰਬੇਦਕਰ ਮਿਸ਼ਨ ਕਲੱਬ ਪੰਜਾਬ ਅਤੇ ਐੱਸਸੀਬੀਸੀ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ’ਤੇ ਸਵੇਰੇ 10 ਤੋਂ ਦੁਪਿਹਰ 1 ਵਜੇ ਤੱਕ ਕਰਵਾਇਆ ਜਾਵੇਗਾ। ਇਸ ਦੌਰਾਨ ਮਿਸ਼ਨਰੀ ਸੰਗੀਤ ਸੰਮੇਲਨ ਮਗਰੋਂ ਵਿਚਾਰ ਗੋਸ਼ਟੀ ਅਤੇ ਸਨਮਾਨ ਸਮਾਰੋਹ ਹੋਵੇਗਾ। ਇਸ ਮੌਕੇ ਮਿਸ਼ਨਰੀ ਕਿਤਾਬਾਂ ਦੇ ਸਟਾਲ ਵੀ ਲਗਾਏ ਜਾਣਗੇ। -ਪੱਤਰ ਪ੍ਰੇਰਕ