For the best experience, open
https://m.punjabitribuneonline.com
on your mobile browser.
Advertisement

ਅੰਬਾਲਾ ’ਚ ਹਵਾਈ ਹਮਲੇ ਦੇ ਅਲਰਟ ਮਗਰੋਂ ਵੱਜੇ ਸਾਇਰਨ

05:16 AM May 10, 2025 IST
ਅੰਬਾਲਾ ’ਚ ਹਵਾਈ ਹਮਲੇ ਦੇ ਅਲਰਟ ਮਗਰੋਂ ਵੱਜੇ ਸਾਇਰਨ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 9 ਮਈ

Advertisement

ਅੰਬਾਲਾ ਵਿੱਚ ਹਵਾਈ ਹਮਲੇ ਅਟੈਕ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਸਵੇਰੇ 10 ਵਜੇ ਲਗਾਤਾਰ 48 ਮਿੰਟਾਂ ਤੱਕ ਸਾਇਰਨ ਵੱਜਦੇ ਰਹੇ। ਇਸ ਦੌਰਾਨ ਤੁਰੰਤ ਸਾਰੇ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਅੰਬਾਲਾ ਦੇ ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੌਟਲਾਈਨ ਰਾਹੀਂ ਫੌਜ ਨਾਲ ਜੁੜਿਆ ਹੋਇਆ ਹੈ। ਅੰਬਾਲਾ ਤੋਂ 70 ਕਿਲੋਮੀਟਰ ਦੂਰ ਹਵਾਈ ਸੈਨਾ ਵੱਲੋਂ ਇੱਕ ਡਰੋਨ ਦਾ ਪਤਾ ਲਾਉਣ ਤੋਂ ਬਾਅਦ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੱਸਿਆ ਸੀ ਕਿ ਡਰੋਨ ਅੰਬਾਲਾ ਵੱਲ ਆ ਸਕਦਾ ਹੈ। ਡਰੋਨ ਦੇ ਆਉਣ ਦੀ ਸੂਚਨਾ ਮਿਲਣ ਤੋਂ ਬਾਅਦ ਸਵੇਰੇ 10.20 ਵਜੇ ਸਾਇਰਨ ਵਜਾਏ ਗਏ। ਬਾਅਦ ਵਿੱਚ ਫੌਜੀ ਅਧਿਕਾਰੀਆਂ ਤੋਂ ਜਾਣਕਾਰੀ ਮਿਲੀ ਕਿ ਡਰੋਨ ਅੰਬਾਲਾ ਵੱਲ ਨਹੀਂ ਆਵੇਗਾ ਜਿਸ ਤੋਂ ਬਾਅਦ ਸਾਇਰਨ ਬੰਦ ਕਰ ਦਿੱਤੇ ਗਏ। ਅੱਜ ਦੁਪਹਿਰ ਦੋ ਵਜੇ ਦੇ ਕਰੀਬ ਅੰਬਾਲਾ ਵਿਚ ਜ਼ੋਰਦਾਰ ਧਮਾਕਾ ਹੋਇਆ ਜਿਸ ਦੀ ਅਵਾਜ਼ ਨਾਲ ਲੋਕ ਡਰ ਗਏ। ਇਸ ਨਾਲ ਖਿੜਕੀਆਂ ਹਿੱਲ ਗਈਆਂ ਅਤੇ ਲੋਕ ਘਰਾਂ ਤੋਂ ਬਾਹਰ ਆ ਗਏ। ਡੀਸੀ ਨੇ ਕਿਹਾ ਕਿ ਜਹਾਜ਼ ਦੇ ਧੁਨੀ ਰੁਕਾਵਟ ਕਾਰਨ ਸੋਨਿਕ ਬੂਮ ਪੈਦਾ ਹੋਇਆ ਸੀ। ਸੋਨਿਕ ਬੂਮ ਕਾਰਨ ਹੋਇਆ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਘਰਾਂ ਅਤੇ ਇਮਾਰਤਾਂ ਦੀਆਂ ਖਿੜਕੀਆਂ ਕੁਝ ਦੂਰੀ ਤੱਕ ਹਿੱਲ ਗਈਆਂ।

Advertisement
Advertisement

ਏਅਰਫੋਰਸ ਬੇਸ ਵੱਲ ਜਾਣ ਵਾਲੀ ਸੜਕ ਬੰਦ

ਅੰਬਾਲਾ ਕੈਂਟ ਵਿਚ ਏਅਰ ਫੋਰਸ ਬੇਸ ਵੱਲ ਜਾਣ ਵਾਲੀ ਸੜਕ ਬੰਦ ਕਰ ਕਰਕੇ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਜਦੋਂ ਕਿ ਪਹਿਲਾਂ ਇਹ ਸੜਕ ਗੱਡੀਆਂ ਲਈ ਬੰਦ ਕੀਤੀ ਗਈ ਸੀ। ਬਾਹਰੋਂ ਆਉਣ ਵਾਲੇ ਵਾਹਨ ਜਾਂਚ ਤੋਂ ਬਾਅਦ ਹੀ ਅੰਬਾਲਾ ਵਿਚ ਦਾਖਲ ਹੋਣ ਦਿੱਤੇ ਜਾ ਰਹੇ ਹਨ। ਬੱਸ ਅੱਡੇ, ਹੋਟਲਾਂ, ਸਰਾਂਵਾਂ ਆਦਿ ਵਿਚ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ।

Advertisement
Author Image

Advertisement