ਲਹਿਰਾਗਾਗਾ: ਇਥੇ ਡੀਏਵੀ ਸਕੂਲ ਵਿੱਚ ਕ੍ਰਿਕਟ, ਕਬੱਡੀ ਅਤੇ ਖੋ-ਖੋ ਦੇ ਅੰਤਰ ਹਾਊਸ ਮੁਕਾਬਲੇ ਕਰਵਾਏ। ਇਸ ਮੌਕੇ ਸਕੂਲ ਪ੍ਰਬੰਧਕ ਐੱਲਕੇ ਖੋਖਰ, ਪੀਕੇ ਖੋਖਰ, ਐਡਵੋਕੇਟ ਅਨਿਰੁੱਧ ਕੌਸ਼ਲ ਪ੍ਰਿੰਸੀਪਲ ਨਵਦੀਪ ਭਾਰਦਵਾਜ ਨੇ ਸੰਬੋਧਨ ਕੀਤਾ। ਕਬੱਡੀ ਦੇ ਅੰਡਰ-17 ਦੇ ਵੱਖ-ਵੱਖ ਹਾਊਸਜ਼ ਦੇ ਕਰਵਾਏ ਮੁਕਾਬਲੇ ਵਿੱਚੋਂ ਗਰੀਨ ਹਾਊਸ ਨੇ ਬਲੂ ਹਾਊਸ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਬਲੂ ਹਾਊਸ ਦੂਜੇ ਸਥਾਨ ’ਤੇ ਰਿਹਾ। ਖੋ-ਖੋ ਦੇ ਅੰਡਰ-19 ਦੇ ਮੁਕਾਬਲੇ ਵਿੱਚੋਂ ਓਰੇਂਜ਼ ਹਾਊਸ ਨੇ ਰੈੱਡ ਹਾਊਸ ਨੂੰ ਹਰਾ ਕੇ ਪਹਿਲੀ ਪੁਜੀਸ਼ਨ ਹਾਸਲ ਕੀਤੀ, ਜਦੋਂ ਕਿ ਰੈੱਡ ਹਾਊਸ ਨੇ ਦੂਜੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰ੍ਹਾਂ ਅੰਡਰ-17 ਦੇ ਕ੍ਰਿਕਟ ਮੁਕਾਬਲੇ ਵਿੱਚੋਂ ਬਲੂ ਹਾਊਸ ਨੇ ਰੈੱਡ ਹਾਊਸ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਰੈੱਡ ਹਾਊਸ ਨੇ ਦੂਜਾ ਸਥਾਨ ਹਾਸਲ ਕੀਤਾ। -ਪੱਤਰ ਪ੍ਰੇਰਕ