ਅੰਤਰ-ਕਾਲਜ ਮੁਕਾਬਲਿਆਂ ’ਚ ਸਰਕਾਰੀ ਕਾਲਜ ਦੀ ਝੰਡੀ
ਹਰਜੀਤ ਸਿੰਘ
ਡੇਰਾਬੱਸੀ, 15 ਅਪਰੈਲ
ਸਥਾਨਕ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਅੰਤਰ-ਕਾਲਜ ਫੈਸਟੀਵਲ ‘ਹੁਨਰ 2025’ ਦੇ ਮੁਕਾਬਲਿਆਂ ਵਿੱਚ ਓਵਰਆਲ ਟਰਾਫ਼ੀ ਜਿੱਤੀ ਹੈ। ਖ਼ਾਲਸਾ ਕਾਲਜ ਅੰਮ੍ਰਿਤਸਰ ਆਫ ਤਕਨਾਲੋਜੀ ਐਂਡ ਬਿਜ਼ਨੈੱਸ ਸਟੱਡੀਜ਼ ਫੇਜ਼-3 ਮੁਹਾਲੀ ਵਿੱਚ ਕਰਵਾਏ ਗਏ ਅੰਤਰ-ਕਾਲਜੀ ਫੈਸਟੀਵਲ ਹੁਨਰ 2025 ਵਿਚ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਸਾਹਿਤਕ, ਫਾਈਨ ਆਰਟਸ, ਲੋਕ ਕਲਾ, ਆਈਟੀ ਤੇ ਮੈਨੇਜਮੈਂਟ ਆਦਿ ਦੇ ਵੱਖ ਵੱਖ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹੋਏ ਮਹਿੰਦੀ, ਮੌਕੇ ’ਤੇ ਚਿੱਤਰਕਾਰੀ, ਐਡ-ਮੈਡ ਸ਼ੋਅ ਤੇ ਮਿਮਿਕਰੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਰੰਗੋਲੀ ਤੇ ਵੀਡੀਓ ਮੇਕਿੰਗ ’ਚ ਦੂਜਾ ਸਥਾਨ ਹਾਸਲ ਕੀਤਾ। ਸਭ ਤੋਂ ਵੱਧ ਮੁਕਾਬਲਿਆਂ ਵਿੱਚ ਇਨਾਮ ਹਾਸਲ ਕਰ ਕੇ ਸਰਕਾਰੀ ਕਾਲਜ ਨੇ ਓਵਰਆਲ ਟਰਾਫ਼ੀ ਆਪਣੇ ਨਾਮ ਕੀਤੀ। ਪ੍ਰਿੰਸੀਪਲ ਗੀਤਾਂਜਲੀ ਕਾਲੜਾ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਦੀਆਂ ਹਨ। ਇਸ ਮੌਕੇ ਪ੍ਰੋ. ਆਮੀ ਭੱਲਾ, ਪ੍ਰੋ. ਨਵਜੋਤ ਕੌਰ, ਪ੍ਰੋ. ਰਵਿੰਦਰ ਸਿੰਘ, ਪ੍ਰੋ. ਕਿਰਨਪ੍ਰੀਤ ਕੌਰ, ਪ੍ਰੋ. ਬੋਮਿੰਦਰ ਕੌਰ, ਪ੍ਰੋ. ਸੁਮਿਤਾ ਕਟੋਚ ਤੇ ਪ੍ਰੋ. ਅਵਤਾਰ ਸਿੰਘ ਵੀ ਹਾਜ਼ਰ ਸਨ।