ਆਯੂਸ਼ਮਾਨ ਖੁਰਾਨਾ ਦੀ ‘ਥਾਮਾ’ ਦੀਵਾਲੀ ’ਤੇ ਹੋਵੇਗੀ ਰਿਲੀਜ਼
05:13 AM May 28, 2025 IST
Advertisement
ਨਵੀਂ ਦਿੱਲੀ:
Advertisement
ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਆਪਣੀ ਆਉਣ ਵਾਲੀ ਨਵੀਂ ਫਿਲਮ ‘ਥਾਮਾ’ ਲਈ ਕਾਫੀ ਉਤਸ਼ਾਹਤ ਹੈ। ਅਦਾਕਾਰ ਦਾ ਕਹਿਣਾ ਹੈ ਕਿ ਫਿਲਮ ‘ਥਾਮਾ’ ਉਸ ਦੇ ਕਰੀਅਰ ਦੀ ਸਭ ਤੋਂ ਵੱਡੀ ਫ਼ਿਲਮ ਹੈ। ਇਹ ਫਿਲਮ ਇਸ ਸਾਲ ਦੀਵਾਲੀ ਮੌਕੇ ਵੱਡੇ ਪਰਦੇ ’ਤੇ ਰਿਲੀਜ਼ ਹੋਵੇਗੀ। ‘ਬਧਾਈ ਹੋ’, ‘ਸ਼ੁਭ ਮੰਗਲ ਸਾਵਧਾਨ’ ਅਤੇ ‘ਡ੍ਰੀਮ ਗਰਲ’ ਵਰਗੀਆਂ ਹਿੱਟ ਫਿਲਮਾਂ ਦੇ ਅਦਾਕਾਰ ਨਾਲ ਇਸ ਫਿਲਮ ’ਚ ਰਸ਼ਮਿਕਾ ਮੰਦਾਨਾ ਵੀ ਹੈ। ਇਸ ਫਿਲਮ ਦਾ ਨਿਰਦੇਸ਼ਨ ‘ਮੁੰਜਿਆ’ ਦੇ ਨਿਰਦੇਸ਼ਕ ਆਦਿੱਤਿਆ ਸਰਪੋਤਦਾਰ ਨੇ ਕੀਤਾ ਹੈ। ਆਯੂਸ਼ਮਾਨ ਨੇ ਕਿਹਾ ਕਿ ਦੀਵਾਲੀ ਮੌਕੇ ਇਸ ਫਿਲਮ ਦੇ ਰਿਲੀਜ਼ ਦੀ ਉਸ ਨੂੰ ਬਹੁਤ ਖੁਸ਼ੀ ਹੈ। ਥਾਮਾ’ ਦੇ ਨਿਰਮਾਤਾ ਦਿਨੇਸ਼ ਵਿਜਨ ਅਤੇ ਅਮਰ ਕੌਸ਼ਿਕ ਹਨ। ਦਿਨੇਸ਼ ਵਿਜਨ ਦੀ ਨਿਰਮਾਣ ਕੰਪਨੀ ਮੈਡੌਕ ਫਿਲਮਜ਼ ਦੇ ਬੈਨਰ ਹੇਠ ਇਸ ਤੋਂ ਪਹਿਲਾਂ ਡਰਾਉਣੀਆਂ ਤੇ ਹਾਸਰਸ ‘ਸਤ੍ਰੀ’, ‘ਭੇੜੀਆ’ ਅਤੇ ‘ਮੁੰਜਿਆ’ ਵਰਗੀਆਂ ਫਿਲਮਾਂ ਬਣੀਆਂ ਹਨ। -ਪੀਟੀਆਈ
Advertisement
Advertisement
Advertisement