ਅਸੀਂ ਸਹੀ ਸਮੇਂ ’ਤੇ ਲੈਅ ’ਚ ਆਵਾਂਗੇ: ਗੁਰਜੀਤ ਕੌਰ

ਗੁਰਜੀਤ ਕੌਰ

ਬੰਗਲੌਰ, 27 ਫਰਵਰੀ
ਸਿਖ਼ਰਲਾ ਦਰਜਾ ਪ੍ਰਾਪਤ ਡਰੈਗਫਲਿੱਕਰ ਗੁਰਜੀਤ ਕੌਰ ਦਾ ਮੰਨਣਾ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਹਰ ਦੌਰੇ ਦੇ ਨਾਲ ਹੋਲੀ-ਹੋਲੀ ਸੁਧਾਰ ਕਰ ਰਹੀ ਹੈ ਅਤੇ ਰਾਣੀ ਰਾਮਪਾਲ ਦੀ ਅਗਵਾਈ ਵਾਲੀ ਟੀਮ ਟੋਕੀਓ ਓਲੰਪਿਕ ਦੌਰਾਨ ਸਹੀ ਸਮੇਂ ’ਤੇ ਲੈਅ ’ਚ ਆਵੇਗੀ।
ਗੁਰਜੀਤ ਨੇ ਕਿਹਾ, ‘‘ਸਾਡੇ ਦੌਰੇ ਅਤੇ ਮੈਚਾਂ ਦੀ ਯੋਜਨਾ ਇਸ ਤਰ੍ਹਾਂ ਤੋਂ ਬਣਾਈ ਗਈ ਹੈ ਕਿ ਅਸੀਂ ਸਹੀ ਸਮੇਂ ’ਤੇ ਲੈਅ ਵਿੱਚ ਆਵਾਂਗੇ ਅਤੇ ਸਾਡਾ ਪ੍ਰਦਰਸ਼ਨ ਹੋਲੀ-ਹੋਲੀ ਸੁਧਰ ਰਿਹਾ ਹੈ।’’ ਪਿਛਲੇ ਸਾਲ ਟੀਮ ਨੇ 2020 ਓਲੰਪਿਕ ਦੀ ਟਿਕਟ ਕਟਵਾਈ ਜਦੋਂਕਿ ਸਪੇਨ, ਆਇਰਲੈਂਡ, ਜਪਾਨ, ਚੀਨ ਤੇ ਕੋਰੀਆ ਵਰਗੀਆਂ ਮਜ਼ਬੂਤ ਟੀਮਾਂ ’ਤੇ ਜਿੱਤ ਹਾਸਲ ਕੀਤੀ। ਨਿਊਜ਼ੀਲੈਂਡ ਦੌਰੇ ’ਤੇ ਭਾਰਤ ਨੇ ਘਰੇਲੂ ਟੀਮ ਦੀ ਡਿਵੈਲਪਮੈਂਟ ਟੀਮ, ਸੀਨੀਅਰ ਟੀਮ ਤੇ ਬਰਤਾਨੀਆ ’ਤੇ ਜਿੱਤ ਹਾਸਲ ਕੀਤੀ।
ਭਾਰਤੀ ਡਰੈਗਫਲਿੱਕਰ ਨੇ ਕਿਹਾ, ‘‘ਨਿਊਜ਼ੀਲੈਂਡ ਦੌਰੇ ’ਚ ਅਸੀਂ ਜਿਸ ਤਰੀਕੇ ਨਾਲ ਖੇਡੇ, ਅਸੀਂ ਆਪਣੇ ਪ੍ਰਦਰਸ਼ਨ ’ਚ ਸੁਧਾਰ ਨੂੰ ਮਹਿਸੂਸ ਕਰ ਸਕਦੇ ਸਨ। ਅਸੀਂ ਉਨ੍ਹਾਂ ਖ਼ਿਲਾਫ਼ ਵੱਡੀ ਜਿੱਤ ਹਾਸਲ ਕੀਤੀ। ਸਾਡੇ ਕੋਚਿੰਗ ਸਟਾਫ਼ ਨੇ ਜੋ ਟੀਚੇ ਨਿਰਧਾਰਤ ਕੀਤੇ ਹਨ, ਅਸੀਂ ਉਨ੍ਹਾਂ ਨੂੰ ਹਾਸਲ ਕਰਨ ਵੱਲ ਕੰਮ ਕਰ ਰਹੇ ਹਾਂ। ਮੇਰਾ ਮੰਨਣਾ ਹੈ ਕਿ ਅਸੀਂ ਸਹੀ ਸਮੇਂ ’ਤੇ ਲੈਅ ’ਚ ਆਉਣ ਦੀ ਰਾਹ ’ਤੇ ਹਨ।’’

-ਪੀਟੀਆਈ