ਅਸਮਾਨੀ ਬਿਜਲੀ ਡਿੱਗਣ ਕਾਰਨ ਔਰਤ ਦੀ ਮੌਤ, ਧੀ ਝੁਲਸੀ
05:42 AM Apr 12, 2025 IST
Advertisement
ਪੱਤਰ ਪ੍ਰੇਰਕ
ਟੋਹਾਣਾ, 11 ਅਪਰੈਲ
ਇੱਥੋਂ ਦੇ ਪਿੰਡ ਨਾਂਗਲਾ ਵਿੱਚ ਬੀਤੀ ਸ਼ਾਮ ਅਸਮਾਨੀ ਬਿਜਲੀ ਡਿੱਗਣ ਕਾਰਨ ਔਰਤ ਦੀ ਮੌਤ ਹੋ ਗਈ ਅਤੇ ਉਸ ਦੀ ਧੀ ਝੁਲਸ ਗਈ। ਰਾਧਾ (40) ਤੇ ਉਸ ਦੀ ਧੀ ਖੇਤ ਵਿੱਚੋਂ ਸਿੱਟੇ ਤੇ ਛੋਲਿਆਂ ਦੇ ਦਾਣੇ ਚੁਗ ਕੇ ਵਾਪਸ ਆ ਰਹੀਆਂ ਸਨ। ਇਸ ਦੌਰਾਨ ਹਨੇਰੀ ਅਤੇ ਮੀਂਹ ਪੈਣ ਲੱਗ ਪਿਆ। ਉਹ ਦੋਵੇਂ ਮੀਂਹ ਤੋਂ ਬਚਾਅ ਲਈ ਰਸਤੇ ਵਿੱਚ ਦਰੱਖ਼ਤ ਹੇਠ ਖੜ੍ਹ ਗਈਆਂ। ਇਸ ਦੌਰਾਨ ਅਸਮਾਨੀ ਬਿਜਲੀ ਡਿੱਗੀ ਜਿਸ ਨੇ ਦੋਵਾਂ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਲਿਆਂ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਰਾਧਾ ਨੂੰ ਮ੍ਰ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਔਰਤ ਦੀ ਧੀ ਨੂੰ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ। ਮ੍ਰਿਤਕਾ ਦੀਆਂ 4 ਧੀਆਂ ਤੇ ਇਕ ਪੁੱਤਰ ਹੈ। ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਦੀ ਮਾਲੀ ਮਦਦ ਲਈ ਸੂੁਬਾ ਸਰਕਾਰ ਤੋਂ ਮੰਗ ਕੀਤੀ ਹੈ।
Advertisement
Advertisement
Advertisement
Advertisement