For the best experience, open
https://m.punjabitribuneonline.com
on your mobile browser.
Advertisement

ਅਲਵਿਦਾ ਗਾਬਾ: ਬ੍ਰਿਸਬੇਨ ਦਾ ਪ੍ਰਸਿੱਧ ਕ੍ਰਿਕਟ ਸਟੇਡੀਅਮ ਢਾਹੁਣ ਦੀ ਯੋਜਨਾ

04:15 AM Mar 28, 2025 IST
ਅਲਵਿਦਾ ਗਾਬਾ  ਬ੍ਰਿਸਬੇਨ ਦਾ ਪ੍ਰਸਿੱਧ ਕ੍ਰਿਕਟ ਸਟੇਡੀਅਮ ਢਾਹੁਣ ਦੀ ਯੋਜਨਾ
ਗਾਬਾ ਸਟੇਡੀਅਮ ਦੀ ਝਲਕ।
Advertisement

ਹਰਜੀਤ ਲਸਾੜਾ
ਬ੍ਰਿਸਬੇਨ 27 ਮਾਰਚ

Advertisement

‘ਬ੍ਰਿਸਬੇਨ ਓਲੰਪਿਕ-2032’ ਦੀ ਮੇਜ਼ਬਾਨੀ ਤੋਂ ਬਾਅਦ ਪ੍ਰਸਿੱਧ ‘ਗਾਬਾ’ ਸਟੇਡੀਅਮ ਨੂੰ ਢਾਹਿਆ ਜਾਵੇਗਾ ਅਤੇ ਇਸ ਥਾਂ ਮਨੋਰੰਜਨ ਅਤੇ ਰਿਹਾਇਸ਼ੀ ਹੱਬ ਉਸਾਰੇ ਜਾਣਗੇ। ਸੂਬਾ ਕੂਈਨਜ਼ਲੈਂਡ ਦੇ ਪ੍ਰੀਮੀਅਰ ਡੇਵਿਡ ਕ੍ਰਿਸਫੁੱਲੀ ਨੇ ਇਹ ਗੱਲ ਆਖੀ ਹੈ। ਪ੍ਰੀਮੀਅਰ ਵੱਲੋਂ ਪੇਸ਼ ਕੀਤੇ ਸੱਤ ਸਾਲਾਂ ਬਲੂਪ੍ਰਿੰਟ ਤਹਿਤ 3.8 ਬਿਲੀਅਨ ਆਸਟਰੇਲੀਅਨ ਡਾਲਰ ਨਾਲ 63,000 ਸੀਟਾਂ ਵਾਲੇ ਨਵੇਂ ਸਟੇਡੀਅਮ ਦੀ ਉਸਾਰੀ ਬ੍ਰਿਸਬੇਨ ਸੀਬੀਡੀ ਦੇ ਉੱਤਰ ’ਚ ਵਿਕਟੋਰੀਆ ਪਾਰਕ ਵਿੱਚ ਕੀਤੀ ਜਾਵੇਗੀ, ਜੋ ਬ੍ਰਿਸਬੇਨ ਓਲੰਪਿਕ ਦੀ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਦੀ ਮੇਜ਼ਬਾਨੀ ਵੀ ਕਰੇਗਾ।

Advertisement
Advertisement

ਗਾਬਾ ਸਟੇਡੀਅਮ 1895 ’ਚ ਸਥਾਪਤ ਕੀਤਾ ਗਿਆ ਸੀ ਜੋ ਲੰਬੇ ਸਮੇਂ ਤੋਂ ਕ੍ਰਿਕਟ, ਆਸਟਰੇਲਿਆਈ ਫੁਟਬਾਲ ਅਤੇ ਕਈ ਵੱਡੇ ਖੇਡ ਸਮਾਗਮਾਂ ਦਾ ਗਵਾਹ ਰਿਹਾ ਹੈ। ਇੱਥੋਂ ਤੱਕ ਕਿ ਇਸ ਤੋਂ ਸਿਡਨੀ ਓਲੰਪਿਕ-2000 ਦੌਰਾਨ ਵਿਸ਼ੇਸ਼ ਸਥਾਨ ਵਜੋਂ ਵੀ ਕੰਮ ਲਿਆ ਗਿਆ।

ਸੂਬਾ ਸਰਕਾਰ ਵੱਲੋਂ ਇਹ ਫ਼ੈਸਲਾ 2032 ਓਲੰਪਿਕ ਖੇਡਾਂ ਦੀ ਤਿਆਰੀ ਦੇ ਹਿੱਸੇ ਵਜੋਂ ਲਿਆ ਹੈ, ਜਿਸ ਨਾਲ ਬ੍ਰਿਸਬੇਨ ਨੂੰ ਆਧੁਨਿਕ ਖੇਡ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ਕਿਉਂਕਿ, ਗਾਬਾ ਸਟੇਡੀਅਮ ਢਾਂਚਾਗਤ ਸਮੱਸਿਆਵਾਂ ਕਾਰਨ ਭਵਿੱਖ ’ਚ ਆਧੁਨਿਕ ਮੰਗਾਂ ਨੂੰ ਪੂਰਾ ਕਰਨ ਦੇ ਅਸਮਰੱਥ ਹਨ। ਦੂਜੇ ਪਾਸੇ ਸਥਾਨਕ ਲੋਕਾਂ ਅਤੇ ਖੇਡ ਹਸਤੀਆਂ ਦਾ ਕਹਿਣਾ ਹੈ ਕਿ ਇਸ ਨਾਲ ਆਸਟਰੇਲੀਆ ਦੇ ਸਭ ਤੋਂ ਪਿਆਰੇ ਸਥਾਨਾਂ ’ਚੋਂ ਇੱਕ ਬ੍ਰਿਸਬੇਨ ਲਈ ਇੱਕ ਯੁੱਗ ਦਾ ਅੰਤ ਹੋ ਜਾਵੇਗਾ। ਨਵਾਂ ਸਟੇਡੀਅਮ 2030 ਤੱਕ ਪੂਰਾ ਹੋਣ ਦੀ ਉਮੀਦ ਹੈ। ਪੁਰਾਣੇ ਗਾਬਾ ਦੀਆਂ ਯਾਦਾਂ ਨੂੰ ਸੰਭਾਲਣ ਲਈ ਕੁਝ ਇਤਿਹਾਸਕ ਨਿਸ਼ਾਨ ਨਵੇਂ ਡਿਜ਼ਾਈਨ ਵਿੱਚ ਸ਼ਾਮਲ ਕੀਤੇ ਜਾਣਗੇ। ਮੰਨਿਆ ਜਾ ਰਿਹਾ ਕਿ ਇਸ ਪ੍ਰਾਜੈਕਟ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਵਿੱਚ ਵੱਡਾ ਬਦਲਾਅ ਆਵੇਗਾ ਅਤੇ ਆਸਟਰੇਲੀਆ ਦੇ ਖੇਡ ਜਗਤ ਨੂੰ ਨਵੀਂ ਦਿਸ਼ਾ ਮਿਲੇਗੀ।

Advertisement
Author Image

Advertisement