ਅਰੋੜਾ ਨੇ ਸ਼ਹਿਰ ’ਚੋਂ ‘ਆਪ’ ਦੇ ਪੋਸਟਰ ਹਟਾਉਣ ਲਈ ਕਿਹਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਜੂਨ
ਵੋਟਾਂ ਖਤਮ ਹੋਣ ਮਗਰੋਂ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਸਵੇਰੇ ਆਰਾਮ ਕਰਨ ਤੋਂ ਬਾਅਦ ਇੱਕ ਵਾਰ ਫਿਰ ਐਕਸ਼ਨ ਵਿੱਚ ਨਜ਼ਰ ਆਏ। ਇਸ ਦੌਰਾਨ ਸੰਜੀਵ ਅਰੋੜਾ ਨੇ ਆਪਣੀ ਟੀਮ ਤੇ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਹਲਕੇ ਭਰ ਵਿੱਚ ਪੋਸਟਰ, ਵਾਲ ਰੈਪ ਅਤੇ ਸਟਿੱਕਰਾਂ ਸਮੇਤ ਸਾਰੀਆਂ ਚੋਣ-ਸਬੰਧਤ ਸਮੱਗਰੀ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇੱਕ ਦੋ ਦਿਨ ਵਿੱਚ ਦੁਬਾਰਾ ਸ਼ਹਿਰ ਨੂੰ ਸਿਆਸੀ ਪੋਸਟਰਾਂ ਤੋਂ ਮੁਕਤ ਕਰ ਦਿੱਤਾ ਜਾਏ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਕਾਫ਼ੀ ਸਮਾਂ ਆਪਣੇ ਪਰਿਵਾਰ ਦੇ ਨਾਲ ਬਿਤਾਇਆ। ਫਿਰ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਫਿਰ ਆਪਣੀ ਟੀਮ ਦੇ ਨਾਲ ਜਿਸ ਵਿੱਚ ਫ਼ੈਸਲਾ ਲਿਆ ਗਿਆ ਕਿ ਆਉਣ ਵਾਲੇ ਇੱਕ ਦੋ ਦਿਨਾਂ ਦੇ ਅੰਦਰ ਹੀ ਸ਼ਹਿਰ ਵਿਚ ਜਿਥੇ ਕਿਤੇ ਵੀ ਵੋਟਾਂ ਲਈ ਆਮ ਆਦਮੀ ਪਾਰਟੀ ਦੇ ਪੋਸਟਰ ਲੱਗੇ ਹੋਏ ਹਨ, ਉਨ੍ਹਾਂ ਨੂੰ ਉਤਾਰ ਦਿੱਤਾ ਜਾਏ, ਤਾਂ ਕਿ ਸ਼ਹਿਰ ਨੂੰਸਾਫ਼ ਸੁਥਰੀ ਦਿਖ ਦਿੱਤੀ ਜਾਏ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਨੂੰ ਹਮੇਸ਼ਾ ਹੀ ਸਾਫ ਸੁਥਰਾ ਤੇ ਹਰਾ ਭਾਰ ਦੇਖਣਾ ਚਾਹੁੰਦੇ ਹਨ।