ਅਮਰੀਕਾ ਵੱਲੋਂ ਮੱਧ-ਪੂਰਬ ਨੇੜੇ ਛੇ ਬੀ-2 ਬੰਬਾਰ ਤਾਇਨਾਤ
04:38 AM Apr 03, 2025 IST
Advertisement
ਦੁਬਈ, 2 ਅਪਰੈਲ
ਅਮਰੀਕਾ ਨੇ ਹਿੰਦ ਮਹਾਸਾਗਰ ’ਚ ਡੀਏਗੋ ਗਾਰਸੀਆ ’ਚ ਕੈਂਪ ਥੰਡਰ ਬੇਅ ’ਤੇ ਪਰਮਾਣੂ ਸਮਰੱਥ ਛੇ ਬੀ-2 ਬੰਬਾਰ ਤਾਇਨਾਤ ਕੀਤੇ ਹਨ। ਖ਼ਬਰ ਏਜੰਸੀ ਏਪੀ ਵੱਲੋਂ ਸੈਟੇਲਾਈਟ ਤਸਵੀਰਾਂ ਦੇ ਕੀਤੇ ਅਧਿਐਨ ’ਚ ਇਹ ਖ਼ੁਲਾਸਾ ਹੋਇਆ ਹੈ। ਬੰਬਾਰਾਂ ਦੀ ਤਾਇਨਾਤੀ ਉਸ ਸਮੇਂ ਕੀਤੀ ਗਈ ਹੈ ਜਦੋਂ ਅਮਰੀਕਾ ਨੇ ਯਮਨ ਦੇ ਹੂਤੀ ਬਾਗ਼ੀਆਂ ਖ਼ਿਲਾਫ਼ ਹਵਾਈ ਹਮਲੇ ਤੇਜ਼ ਕੀਤੇ ਹੋਏ ਹਨ। ਬੀ-2 ਬੰਬਾਰਾਂ ਦੀ ਵਰਤੋਂ ਪਹਿਲਾਂ ਵੀ ਹੂਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਗਈ ਹੈ। ਤਹਿਰਾਨ ਵੱਲੋਂ ਤੇਜ਼ੀ ਨਾਲ ਪਰਮਾਣੂ ਪ੍ਰੋਗਰਾਮ ਵਿਕਸਤ ਕਰਨ ’ਤੇ ਵੀ ਇਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵਧ ਗਿਆ ਹੈ। ਬੀ-2 ਬੰਬਾਰ ਇਰਾਨ ਦੇ ਅੰਡਰਗ੍ਰਾਊਂਡ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਅਹਿਮ ਹਥਿਆਰ ਸਾਬਿਤ ਹੋਣਗੇ। ਇਕ ਬੀ-ਬੰਬਾਰ ’ਚ ਦੋ ਪਾਇਲਟ ਹੁੰਦੇ ਹਨ ਅਤੇ ਅਮਰੀਕੀ ਹਵਾਈ ਸੈਨਾ ਦੇ ਬੇੜੇ ’ਚ ਅਜਿਹੇ ਬੰਬਾਰਾਂ ਦੀ ਗਿਣਤੀ 19 ਹੈ। -ਏਪੀ
Advertisement
Advertisement
Advertisement
Advertisement