ਅਪੂਰਵੀ ਨੂੰ ਓਲੰਪਿਕ ਵਿੱਚ ਅਚੂਕ ਨਿਸ਼ਾਨੇ ਦੀ ਉਮੀਦ

ਨਵੀਂ ਦਿੱਲੀ: ਸੀਨੀਅਰ ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਦਾ ਮੰਨਣਾ ਹੈ ਕਿ ਉਸ ਦਾ ਤਜਰਬਾ ਅਤੇ ਮੁਹਾਰਤ ਟੋਕੀਓ ਓਲੰਪਿਕ-2020 ਦੌਰਾਨ ਚੰਗੇ ਪ੍ਰਦਰਸ਼ਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਵਿਸ਼ਵ ਦਰਜਾਬੰਦੀ ਵਿੱਚ ਇਸ ਸਮੇਂ ਅੱਵਲ ਨੰਬਰ ਨਿਸ਼ਾਨੇਬਾਜ਼ ਅਪੂਰਵੀ ਨੇ ਨਾਲ ਹੀ ਕਿਹਾ ਕਿ ਟੋਕੀਓ ਵਿੱਚ ਤਗ਼ਮੇ ਜਿੱਤਣ ਲਈ ਉਹ ਆਪਣੀ ਤਕਨੀਕ ਅਤੇ ਮਾਨਸਿਕ ਮਜ਼ਬੂਤੀ ’ਤੇ ਕੰਮ ਕਰੇਗੀ। ਅਪੂਰਵੀ ਨੂੰ ਰੀਓ ਓਲੰਪਿਕ ਤੋਂ ਪਹਿਲਾਂ ਉਸ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਪਰ ਉਹ ਦਸ ਮੀਟਰ ਏਅਰ ਰਾਈਫਲ ਮੁਕਾਬਲੇ ਦੇ ਕੁਆਲੀਫਿਕੇਸ਼ਨ ਗੇੜ ਵਿੱਚ 34ਵੇਂ ਸਥਾਨ ’ਤੇ ਰਹੀ ਸੀ। ਅਪੂਰਵੀ ਨੇ ਚਾਂਗਵਾਨ ਵਿੱਚ 2018 ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਓਲੰਪਿਕ ਕੋਟਾ ਹਾਸਲ ਕੀਤਾ ਸੀ। ਉਸ ਨੇ ਕਿਹਾ, ‘‘ਮੇਰੀ ਉਦੋਂ ਸ਼ੁਰੂਆਤ ਸੀ, ਪਰ ਹੁਣ ਮੈਨੂੰ ਮੁਹਾਰਤ ਆ ਗਈ ਹੈ ਅਤੇ ਜ਼ਿਆਦਾ ਤਜਰਬਾ ਵੀ ਹੋ ਗਿਆ ਹੈ। ਨਾਲ ਹੀ ਮੈਨੂੰ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਦੀ ਬਿਹਤਰ ਸਮਝ ਵੀ ਆ ਗਈ ਹੈ। ਇਹ ਸਭ ਸਿੱਖਣ ਦੀ ਪ੍ਰਕਿਰਿਆ ਹੈ।’’ -ਪੀਟੀਆਈ

Tags :