For the best experience, open
https://m.punjabitribuneonline.com
on your mobile browser.
Advertisement

ਅਪਰੇਸ਼ਨ ਸਿੰਧੂਰ: ਹੁਣ ਤਕਨੀਕ ਆਧਾਰਿਤ ਜੰਗਾਂ

04:19 AM May 20, 2025 IST
ਅਪਰੇਸ਼ਨ ਸਿੰਧੂਰ  ਹੁਣ ਤਕਨੀਕ ਆਧਾਰਿਤ ਜੰਗਾਂ
Advertisement
ਯੋਗੇਸ਼ ਗੁਪਤਾ
Advertisement

ਪਿਛਲੇ 10 ਦਿਨਾਂ ਵਿੱਚ ਦੋ ਘਟਨਾਵਾਂ ‘ਆਪਰੇਸ਼ਨ ਸਿੰਧੂਰ’ ਵਿੱਚ ਪਾਕਿਸਤਾਨ ਨੂੰ ਤੇਜ਼ੀ ਨਾਲ ਸਜ਼ਾ ਦੇਣ, ਭਾਰਤ ਦੇ ਕੂਟਨੀਤਕ ਉਪਾਅ ਅਤੇ ਚੀਨ ’ਤੇ ਅਮਰੀਕਾ ਵੱਲੋਂ ਉੱਚ ਟੈਰਿਫ ਵਾਪਸ ਲਏ ਜਾਣ ਨਾਲ ਵਿਸ਼ਵ ਦੇ ਸਮੀਕਰਨ ਪ੍ਰਭਾਵਿਤ ਹੋਣਗੇ। ਭਾਰਤ ਨੇ ਆਪਣੇ ਰਣਨੀਤਕ ਉਦੇਸ਼ਾਂ ਨੂੰ ਆਸ ਨਾਲੋਂ ਵੱਧ ਪੂਰਾ ਕੀਤਾ ਹੈ ਜਿਨ੍ਹਾਂ ਵਿੱਚ ਪਾਕਿਸਤਾਨ ਦੇ ਅਤਿਵਾਦੀ ਢਾਂਚੇ ਨੂੰ ਨਸ਼ਟ ਕਰਨਾ ਅਤੇ ਅਤਿਵਾਦੀ ਹਮਲਿਆਂ ਵਿਰੁੱਧ ਨਵੀਂ ਰੋਕਥਾਮ ਸਥਾਪਤ ਕਰਨਾ ਸ਼ਾਮਿਲ ਸੀ। ਇਹ ਪਾਕਿਸਤਾਨ ਦੇ ਹਵਾਈ ਅੱਡਿਆਂ ਨੂੰ ਕਾਫ਼ੀ ਨੁਕਸਾਨ ਪਹੁੰਚਾਉਣ ਦੇ ਸਮਰੱਥ ਰਿਹਾ ਜਿਸ ਨਾਲ ਉਸ ਦੀ ਫ਼ੌਜੀ ਸ੍ਰੇਸ਼ਠਤਾ ਅਤੇ ਆਪਣੀ ਮਰਜ਼ੀ ਮੁਤਾਬਿਕ ਹਮਲਾ ਕਰਨ ਦੀ ਸਮਰੱਥਾ ਪੈਦਾ ਹੋਈ।

Advertisement
Advertisement

ਅਸਲ ਕੰਟਰੋਲ ਰੇਖਾ ਜਾਂ ਕੌਮਾਂਤਰੀ ਸਰਹੱਦ ਨੂੰ ਪਾਰ ਕਰਨ ਤੋਂ ਬਿਨਾਂ ਭਾਰਤ ਨੇ 7 ਮਈ ਨੂੰ ਮਿਜ਼ਾਈਲਾਂ ਅਤੇ ਡਰੋਨ ਪਾਕਿਸਤਾਨ ਦੇ 11 ਅਤਿਵਾਦੀ ਟਿਕਾਣਿਆਂ ਜਿਨ੍ਹਾਂ ਵਿੱਚੋਂ ਕੁਝ ਪਾਕਿਸਤਾਨ ਦੇ ਧੁਰ ਅੰਦਰ ਮੌਜੂਦ ਸਨ, ਉੱਪਰ ਯੋਜਨਾਬੱਧ ਢੰਗ ਅਤੇ ਜ਼ਿੰਮੇਵਾਰਾਨਾ ਢੰਗ ਨਾਲ ਨਿਸ਼ਾਨੇ ਬਣਾਉਣ ਦੀ ਸ਼ੁਰੂਆਤ ਕੀਤੀ। ਪਾਕਿਸਤਾਨ ਦੀ ਹਵਾਈ ਰੱਖਿਆ ਪ੍ਰਣਾਲੀ ਇਨ੍ਹਾਂ ਮਿਜ਼ਾਇਲਾਂ ਰੋਕਣ ’ਚ ਨਾਕਾਮ ਰਹੀ ਹੈ। ਲਸ਼ਕਰ-ਏ-ਤਇਬਾ, ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜ਼ਾਹਦੀਨ ਦੇ ਕੁਝ ਚੋਟੀ ਦੇ ਨੇਤਾਵਾਂ ਜਿਵੇਂ ਅਬੂ ਜੰਦਾਲ, ਹਾਫ਼ਿਜ਼ ਮੁਹੰਮਦ ਜਮੀਲ, ਖਾਲਿਦ, ਮੁਹੰਮਦ ਹਸਨ ਖਾਨ ਸਮੇਤ 100 ਤੋਂ ਵੱਧ ਅਤਿਵਾਦੀ ਮਾਰੇ ਗਏ। ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਪਾਕਿਸਤਾਨ ਦੇ ਸੀਨੀਅਰ ਫ਼ੌਜੀ ਅਧਿਕਾਰੀ ਮੌਜੂਦ ਸਨ।

ਜਦੋਂ ਪਾਕਿਸਤਾਨ ਨੇ 7-8 ਮਈ ਦੀ ਰਾਤ ਨੂੰ ਭਾਰਤ ਦੇ ਕਈ ਹਵਾਈ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਇਲਾਂ ਅਤੇ ਡਰੋਨ ਹਮਲੇ ਕੀਤੇ ਤਾਂ ਬਹੁ-ਪਰਤੀ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਜਿਸ ਵਿੱਚ ਘਰੋਗੀ ਅਕਾਸ਼ਤੀਰ, ਅਕਾਸ਼ ਮਿਜ਼ਾਈਲ, ਹਵਾਈ ਰੱਖਿਆ ਗੰਨਾਂ, ਰੂਸੀ ਐੱਸ-400 ਅਤੇ ਇਜ਼ਰਾਇਲੀ ਬਰਾਕ 8 ਸ਼ਾਮਿਲ ਸਨ, ਨੇ ਪਾਕਿਸਤਾਨ ਵੱਲੋਂ ਦਾਗ਼ੀਆਂ ਚੀਨ, ਤੁਰਕੀ ਅਤੇ ਘਰੋਗੀ ਮਿਜ਼ਾਇਲਾਂ ਤੇ ਡਰੋਨਾਂ ਨੂੰ ਅਸਾਨੀ ਨਾਲ ਖ਼ਤਮ ਕਰ ਦਿੱਤਾ। ਸਿੱਟੇ ਵਜੋਂ ਭਾਰਤੀ ਏਅਰਫੀਲਡ, ਲੌਜਿਸਟਿਕ ਇੰਸਟਾਲੇਸ਼ਨਜ਼ ਅਤੇ ਫ਼ੌਜੀ ਬੁਨਿਆਦੀ ਢਾਂਚੇ ਨੂੰ ਕੋਈ ਖ਼ਾਸ ਨੁਕਸਾਨ ਨਹੀਂ ਪਹੁੰਚਿਆ। ਚੌਵੀ ਘੰਟੇ ਲਗਾਤਾਰ ਕੰਮ ਕਰਦੇ ਰਹੇ ਇਸਰੋ ਦੇ ਦਸ ਸੈਟੇਲਾਈਟਾਂ ਨੇ ਭਾਰਤੀ ਹਵਾਈ ਦਸਤਿਆਂ ਨੂੰ ਦੁਸ਼ਮਣ ਦੀਆਂ ਪੁਜ਼ੀਸ਼ਨਾਂ, ਫ਼ੌਜੀ ਬੁਨਿਆਦੀ ਢਾਂਚੇ ਅਤੇ ਬੰਬਾਰੀ ਦੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦੇਣ ਵਿੱਚ ਬਹੁਤ ਸ਼ਾਨਦਾਰ ਭੂਮਿਕਾ ਨਿਭਾਈ।

ਭਾਰਤ ਦੀਆਂ ਬ੍ਰਹਮੋਸ ਮਿਜ਼ਾਇਲਾਂ ਪਾਕਿਸਤਾਨ ਦੇ ਪਾਇਲਟ ਰਹਿਤ ਹਵਾਈ ਜਹਾਜ਼ ਵਾਲੇ ਰਡਾਰਾਂ ਨੂੰ ਭੰਬਲਭੂਸੇ ਵਿੱਚ ਪਾ ਕੇ ਰਾਵਲਪਿੰਡੀ ਨੇੜੇ ਸਰਗੋਧਾ ਏਅਰਪੋਰਟ ਉੱਪਰ ਬੰਬਾਰੀ ਕਰਨ ਦੇ ਯੋਗ ਹੋਈਆਂ। ਇਸ ਨਾਲ ਇਸ ਦੇ ਨੇੜੇ ਕਿਰਾਨਾ ਪਹਾੜੀਆਂ ਵਿੱਚ ਰੱਖੇ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਅਤੇ ਰਾਵਲਪਿੰਡੀ ਵਿੱਚ ਪਾਕਿਸਤਾਨੀ ਸੈਨਾ ਦੇ ਹੈਡਕੁਆਰਟਰਜ਼ ਵਿੱਚ ਸਹਿਮ ਦੀ ਲਹਿਰ ਦੌੜ ਗਈ। ਭਾਰਤੀ ਸੈਟੇਲਾਈਟ ਚੀਨੀ ਅਤੇ ਅਮਰੀਕੀ ਹਵਾਈ ਰੱਖਿਆ ਪ੍ਰਣਾਲੀਆਂ ਵਿੱਚ ਸਿਆਹ ਸਥਲਾਂ ਨੂੰ ਦੇਖ ਸਕੇ ਜਿਨ੍ਹਾਂ ਵਿੱਚ ਰਡਾਰ ਅਤੇ ਭਾਰਤੀ ਮਿਜ਼ਾਇਲਾਂ ਵੱਲੋਂ ਸਟੀਕ ਨਿਸ਼ਾਨਾ ਬਣਾਈਆਂ ਗਈਆਂ ਥਾਵਾਂ ਵੀ ਘੇਰਾਬੰਦ ਕੀਤੀਆਂ ਗਈਆਂ ਸਨ। ਇਸੇ ਸਮੇਂ ਹੀ ਪਾਕਿਸਤਾਨੀ ਘਬਰਾ ਗਏ ਅਤੇ ਉਨ੍ਹਾਂ ਆਪਣੇ ਅਮਰੀਕੀ ਦੋਸਤਾਂ ਅਤੇ ਚੀਨ ਨਾਲ ਸੰਪਰਕ ਕਾਇਮ ਕੀਤਾ। ਬ੍ਰਹਮੋਸ ਮਿਜ਼ਾਇਲਾਂ ਨੇ ਕਈ ਹੋਰ ਪਾਕਿਸਤਾਨੀ ਹਵਾਈ ਅੱਡਿਆਂ ਦਾ ਵੀ ਭਾਰੀ ਨੁਕਸਾਨ ਕੀਤਾ ਸੀ ਜਿਨ੍ਹਾਂ ਵਿੱਚ ਚਕਲਾਲਾ, ਭੋਲਾਰੀ ਅਤੇ ਜੈਕਬਾਬਾਦ (ਚੰਗਾਈ ਪਹਾੜੀਆਂ ਦੇ ਨੇੜੇ ਇੱਕ ਹੋਰ ਪਰਮਾਣੂ ਸਥਾਨ) ਸ਼ਾਮਿਲ ਸਨ ਅਤੇ ਭੋਲਾਰੀ ਵਿਖੇ ਖੜ੍ਹੇ ਕੀਤੇ ਪਾਕਿਸਤਾਨੀ ਏਡਬਲਿਊਏਸੀਐੱਸ ਨੂੰ ਵੀ ਤਬਾਹ ਕਰ ਦਿੱਤਾ ਗਿਆ। ਭਾਰਤੀ ਫ਼ੌਜੀ ਅਧਿਕਾਰੀਆਂ ਨੇ ਆਪਣੀਆਂ ਪ੍ਰੈੱਸ ਕਾਨਫਰੰਸਾਂ ਵਿੱਚ ਇਸ ਨੁਕਸਾਨ ਦੀਆਂ ਸੈਟੇਲਾਈਟ ਤਸਵੀਰਾਂ ਦਿਖਾਈਆਂ ਸਨ।

ਪਾਕਿਸਤਾਨ, ਚੀਨ ਤੇ ਅਮਰੀਕਾ ਦੇ ਗੁੱਟ ਨੇ ਪਾਕਿਸਤਾਨੀ ਬੰਬਾਰੀ ਦੀ ਸਫ਼ਲਤਾ ਨੂੰ ਦਰਸਾਉਣ ਲਈ ਕਾਫ਼ੀ ਯਤਨ ਕੀਤੇ ਹਨ, ਜਿਸ ’ਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਤਿੰਨ ਰਾਫਾਲ, ਇੱਕ ਮਿਰਾਜ ਤੇ ਇੱਕ ਸੁਖੋਈ ਜਹਾਜ਼ਾਂ ਸਣੇ ਪੰਜ ਭਾਰਤੀ ਲੜਾਕੂ ਜਹਾਜ਼ਾਂ ਨੂੰ ਉਨ੍ਹਾਂ ਦੇ ਸ਼ੁਰੂਆਤੀ ਹੱਲਿਆਂ ਦੌਰਾਨ ਡੇਗਿਆ ਹੈ, ਪਰ ਉਹ ਹਾਲਾਂਕਿ ਕੋਈ ਠੋਸ ਸਬੂਤ ਦੇਣ ’ਚ ਸਫ਼ਲ ਨਹੀਂ ਹੋ ਸਕੇ ਹਨ।

ਭਾਰਤ ਨੇ ਹਵਾ ’ਚ ਵੀ ਦਬਦਬਾ ਰੱਖਿਆ ਤੇ ਸਮੁੰਦਰੀ ਬੇੜੇ ਵਿਕਰਾਂਤ ਅਤੇ ਹੋਰ ਸਾਗਰੀ ਜਹਾਜ਼ਾਂ ਨੂੰ ਕਰਾਚੀ ਬੰਦਰਗਾਹ ਤੋਂ ਸੌਖੀ ਦੂਰੀ ’ਤੇ ਰੱਖ ਕੇ ਸਮੁੰਦਰ ’ਚ ਵੀ ਚੁਣੌਤੀ ਪੇਸ਼ ਕੀਤੀ। ਅਪਰੇਸ਼ਨ ਖ਼ਤਮ ਹੋਣ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਨੂੰ ਦੱਸਿਆ ਕਿ ‘ਅਪਰੇਸ਼ਨ ਸਿੰਧੂਰ’ ਬਸ ਰੋਕਿਆ ਗਿਆ ਹੈ। ਅਗਾਂਹ ਕਿਸੇ ਵੀ ਦਹਿਸ਼ਤੀ ਹਮਲੇ ਨੂੰ ਭਾਰਤ ਵੱਲੋਂ ਜੰਗ ਦਾ ਐਲਾਨ ਸਮਝਿਆ ਜਾਵੇਗਾ, ਭਾਰਤ ਆਪਣੀ ਮਰਜ਼ੀ ਦੇ ਸਮੇਂ ਅਤੇ ਥਾਂ ’ਤੇ ਜਵਾਬੀ ਹੱਲਾ ਬੋਲੇਗਾ, ਪਾਕਿਸਤਾਨ ਦੀ ਪਰਮਾਣੂ ਧਮਕੀ ਨੂੰ ਭਾਰਤ ਬਰਦਾਸ਼ਤ ਨਹੀਂ ਕਰੇਗਾ ਤੇ ਸਿੰਧੂ ਜਲ ਸੰਧੀ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਵੱਲੋਂ ਭਾਰਤ ਵਿਰੁੱਧ ਸਰਹੱਦ ਪਾਰੋਂ ਅਤਿਵਾਦ ਰੋਕਿਆ ਨਹੀਂ ਜਾਂਦਾ।

ਭਾਰਤ ਇਸ ਕਾਰਵਾਈ ਤੋਂ ਕਈ ਸਬਕ ਸਿੱਖੇਗਾ। ਪਹਿਲਾ ਇਹ ਕਿ ਭਵਿੱਖੀ ਜੰਗਾਂ ਜ਼ਿਆਦਾ ਤਕਨੀਕ ਆਧਾਰਿਤ ਹੋਣਗੀਆਂ ਅਤੇ ਭਾਰਤ ਨੂੰ ਨਵੀਆਂ ਤਕਨੀਕਾਂ, ਸਿਖਲਾਈ ਤੇ ਵੱਖ-ਵੱਖ ਸਾਧਨਾਂ ਦਾ ਏਕੀਕਰਨ ਕਰਨ ਦੇ ਮਾਮਲੇ ’ਚ ਆਪਣੇ ਵੈਰੀਆਂ ਤੋਂ ਅੱਗੇ ਰਹਿਣਾ ਪਏਗਾ। ਦੂਜਾ, ਪਾਕਿਸਤਾਨ ਦੇ ਪਰਮਾਣੂ ਹਥਿਆਰ ਰਵਾਇਤੀ ਯੁੱਧ ’ਚ ਕੋਈ ਅਡਿ਼ੱਕਾ ਨਹੀਂ ਹਨ। ਤੀਜਾ, ਭਾਰਤ ਨੂੰ ਆਪਣੇ ਦੁਸ਼ਮਣਾਂ ਦੇ ਸੈਨਿਕ ਟਿਕਾਣਿਆਂ ਦੀ ਪੂਰੀ ਸਕੈਨਿੰਗ ਲਈ ਹੋਰ ਸੈਟੇਲਾਈਟ ਉੱਤੇ ਭੇਜਣੇ ਚਾਹੀਦੇ ਹਨ ਤੇ ਆਪਣਾ ਮਜ਼ਬੂਤ ਜੀਪੀਐੱਸ ਸਥਾਪਿਤ ਕਰਨਾ ਜ਼ਰੂਰੀ ਹੈ। ਚੀਨ ਬੇਹੱਦ ਸਪੱਸ਼ਟ ਤਸਵੀਰਾਂ ਲੈਣ ਲਈ 2030 ਤੱਕ 300 ਸੈਟੇਲਾਈਟ ਧਰਤੀ ਦੁਆਲੇ ਹੇਠਲੇ ਪੰਧਾਂ ’ਤੇ ਪਾਉਣ ਦੀ ਤਿਆਰੀ ਕਰ ਰਿਹਾ ਹੈ। ਭਾਰਤ ਨੂੰ ਖੋਜ, ਕਾਢ ਤੇ ਨਵੀਆਂ ਤਕਨੀਕਾਂ ਦੇ ਮਗਰ ਪੈ ਕੇ ਹਰ ਖੇਤਰ ਵਿੱਚ ਹੋਰ ਆਤਮ-ਨਿਰਭਰ ਬਣਨਾ ਚਾਹੀਦਾ ਹੈ।

ਪੱਛਮ ਤੇ ਚੀਨ ਨਹੀਂ ਚਾਹੁੰਦੇ ਕਿ ਪਾਕਿਸਤਾਨ ਅਡਿ਼ੱਕੇ ਆਵੇ। ਉਹ ਪਾਕਿਸਤਾਨ ਨੂੰ ਭਾਰਤ ਖ਼ਿਲਾਫ਼ ਤੇ ਭਾਰਤ ਨੂੰ ਚੀਨ ਵਿਰੁੱਧ ਖਿਡਾਉਂਦੇ ਰਹਿਣਗੇ ਤਾਂ ਕਿ ਚੀਨ ਤੇ ਭਾਰਤ ਕਮਜ਼ੋਰ ਹੋਣ। ਕੁਆਡ ਦੀ ਪ੍ਰਸੰਗਿਕਤਾ ਸੀਮਤ ਹੈ। ਸ਼ੁਰੂ ’ਚ ਅਮਰੀਕਾ ਨੇ ਭਾਵੇਂ ਭਾਰਤ ਨੂੰ ਕੁਝ ਹਮਾਇਤ ਦਿੱਤੀ, ਪਰ ਬਾਅਦ ਵਿੱਚ ਇਹ ਭਾਰਤ ਤੇ ਪਾਕਿਸਤਾਨ ਨਾਲ ਵਿਹਾਰ ਦੇ ਮਾਮਲੇ ’ਚ ਪਹਿਲਾਂ ਵਾਂਗ ਨਿਰਪੱਖ ਹੋ ਗਿਆ, ਇਸ ਦੇ ਬਾਵਜੂਦ ਵੀ ਕਿ ਭਾਰਤ, ਪਾਕਿਸਤਾਨ ਦੇ ਦਹਿਸ਼ਤੀ ਹਮਲਿਆਂ ਦਾ ਸ਼ਿਕਾਰ ਹੈ।

ਹਾਲ ਦੇ ਸਮਿਆਂ ਦੀ ਇੱਕ ਹੋਰ ਮਹੱਤਵਪੂਰਨ ਘਟਨਾ ਅਮਰੀਕਾ ਵੱਲੋਂ ਚੀਨੀ ਦਰਾਮਦਾਂ ਤੋਂ 145 ਪ੍ਰਤੀਸ਼ਤ ਦਾ ਉੱਚਾ ਟੈਕਸ ਵਾਪਸ ਲੈਣਾ ਤੇ ਇਸ ਨੂੰ ਘਟਾ ਕੇ ਮਹਿਜ਼ 30 ਪ੍ਰਤੀਸ਼ਤ ਕਰਨਾ ਹੈ। ਚੀਨ ਨੇ ਵੀ ਅਮਰੀਕੀ ਉਤਪਾਦਾਂ ’ਤੇ ਟੈਰਿਫ 125 ਪ੍ਰਤੀਸ਼ਤ ਤੋਂ 10 ਪ੍ਰਤੀਸ਼ਤ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਟੈਕਸ ਘਟਾਉਣ ਦਾ ਫ਼ੈਸਲਾ ਕੀਤਾ ਕਿਉਂਕਿ 2025 ਦੀ ਪਹਿਲੀ ਤਿਮਾਹੀ ਵਿੱਚ ਅਮਰੀਕੀ ਜੀਡੀਪੀ 0.3 ਪ੍ਰਤੀਸ਼ਤ ਦੀ ਦਰ ਨਾਲ ਘਟੀ ਤੇ ਪਿਛਲੇ ਹਫ਼ਤੇ ਇੱਕ ਪ੍ਰਮੁੱਖ ਵਿੱਤੀ ਸੇਵਾਵਾਂ ਕੰਪਨੀ ਨੇ ਸੰਭਾਵਨਾ ਜਤਾਈ ਕਿ 2025 ਦੇ ਅਖ਼ੀਰ ਤੱਕ ਅਮਰੀਕੀ ਮਹਿੰਗਾਈ ਦਰ ਦੁੱਗਣੀ ਹੋ ਕੇ 4 ਪ੍ਰਤੀਸ਼ਤ ਹੋ ਸਕਦੀ ਹੈ।

ਚੀਨ ਵੀ ਫ਼ਿਕਰਮੰਦ ਸੀ ਕਿਉਂਕਿ ਅਮਰੀਕਾ ਨੂੰ ਜਾਣ ਵਾਲੇ ਇਸ ਦੇ ਉਤਪਾਦਾਂ ’ਚ ਡੂੰਘੀ ਗਿਰਾਵਟ ਆਈ ਸੀ ਤੇ ਇਸ ਦਾ ਨਿਰਮਾਣ ਖੇਤਰ ਅਪਰੈਲ 2025 ਵਿੱਚ ਬਹੁਤ ਤੇਜ਼ ਗਤੀ ਨਾਲ ਸੁੰਗੜਨਾ ਸ਼ੁਰੂ ਹੋ ਗਿਆ ਸੀ ਪਰ ਅਮਰੀਕਾ ਨੇ ਫਿਰ ਵੀ ਪਹਿਲ ਕੀਤੀ, ਹਾਲਾਂਕਿ ਚੀਨ ਤੋਂ ਇਸ ਨੂੰ ਇਸ ਦੀਆਂ ‘ਗ਼ੈਰ-ਵਾਜਬ ਵਿੱਤੀ ਕਾਰਵਾਈਆਂ’ ਲਈ ਕੋਈ ਰਿਆਇਤ ਨਹੀਂ ਮਿਲੀ ਸੀ। ਇਸ ਕਦਮ ਨੇ ਬਹੁਤਿਆਂ ਨੂੰ ਸੋਚਣ ਲਾ ਦਿੱਤਾ ਕਿ ਆਖ਼ਿਰ ਟਰੰਪ ਨੇ ਐਨਾ ਵੱਧ ਟੈਕਸ ਲਾ ਕੇ ਕੀ ਖੱਟਿਆ, ਸਿਵਾਏ ਕੌਮਾਂਤਰੀ ਪੱਧਰ ’ਤੇ ਮਜ਼ਾਕ ਦਾ ਪਾਤਰ ਬਣਨ ਦੇ।

ਸੀਮਤ ਸੋਚ ਰੱਖਦੇ, ਖ਼ਰੀਦੋ-ਫਰੋਖਤ ’ਚ ਪਏ ਇੱਕ ਵਪਾਰੀ ਰਾਸ਼ਟਰਪਤੀ ਨੇ ਅਮਰੀਕਾ ਦੀ ਆਲਮੀ ਲੀਡਰਸ਼ਿਪ ਨੂੰ ਕਾਫੀ ਕਮਜ਼ੋਰ ਕਰ ਦਿੱਤਾ ਹੈ। ਰੂਸ ਨੇ ਵਿਚੋਲਗੀ ਕਰਨ ਦੀਆਂ ਟਰੰਪ ਦੀਆਂ ਕੋਸ਼ਿਸ਼ਾਂ ਨੂੰ ਨਕਾਰ ਕਰ ਦਿੱਤਾ ਤੇ ਆਪਣੀਆਂ ਸ਼ਰਤਾਂ ’ਤੇ ਅੱਗੇ ਵਧਿਆ। ਇਜ਼ਰਾਈਲ ਵੀ ਹਮਾਸ ਦਾ ਖ਼ਤਰਾ ਮਿਟਾਉਣ ਲਈ ਵਧੀ ਜਾ ਰਿਹਾ ਹੈ। ਚੀਨ, ਕੈਨੇਡਾ ਤੇ ਹੋਰਾਂ ਦਾ ਤਜਰਬਾ ਦੱਸਦਾ ਹੈ ਕਿ ਟਰੰਪ ਪ੍ਰਸ਼ਾਸਨ ਪ੍ਰਤੀ ਸਖ਼ਤ ਪਹੁੰਚ ਰੱਖਣ ਨਾਲ ਹੀ ਕੰਮ ਬਣਦਾ ਹੈ।

ਭਾਰਤ ਦੇ ਉਚ ਤਕਨੀਕੀ ਫ਼ੌਜੀ ਅਪਰੇਸ਼ਨ ਨਾਲ ਭਵਿੱਖ ਵਿਚ ਚੀਨ ਖ਼ਿਲਾਫ਼ ਹੋਣ ਵਾਲੀਆਂ ਫ਼ੌਜੀ ਤਿਆਰੀਆਂ ਨੂੰ ਵੀ ਹੁਲਾਰਾ ਦਿੱਤਾ ਹੈ ਕਿਉਂਕਿ ਪਾਕਿਸਤਾਨ ਵੱਲੋਂ ਵਰਤੋਂ ਗਏ ਜ਼ਿਆਦਾਤਰ ਹਥਿਆਰ ਚੀਨ ਵਿੱਚ ਹੀ ਬਣਾਏ ਗਏ ਸਨ। ਭਾਰਤ ਅਮਰੀਕਾ ਨਾਲ ਆਪਣਾ ਕੋਈ ਖ਼ਾਸ ਰਿਸ਼ਤਾ ਕਾਇਮ ਕਰਨ ਨਾਲੋਂ ਆਪਣੇ ਰਵਾਇਤੀ ਭਾਈਵਾਲ ਮੁਲਕਾਂ ਨਾਲ ਹੋਰ ਜ਼ਿਆਦਾ ਕਰੀਬੀ ਸਬੰਧ ਕਾਇਮ ਕਰਨਾ ਪਸੰਦ ਕਰੇਗਾ। ਏਸ਼ੀਆ, ਯੂਰੋਪ ਅਤੇ ਗਲੋਬਲ ਸਾਊਥ ਦੇ ਬਹੁਤ ਸਾਰੇ ਦੇਸ਼ ਸਾਂਝੀ ਖੋਜ, ਨਵੀਨਤਾ ਅਤੇ ਇਸ ਦੇ ਫ਼ੌਜੀ ਤਜਰਬੇ ਤੋਂ ਸਿੱਖਣ ਅਤੇ ਹੋਰ ਜ਼ਿਆਦਾ ਰੱਖਿਆ ਉਪਕਰਨ ਖਰੀਦਣ ਲਈ ਇਸ ਦੇ ਭਿਆਲ ਬਣਨਾ ਚਾਹੁਣਗੇ।

Advertisement
Author Image

Jasvir Samar

View all posts

Advertisement