ਅਨੰਨਿਆ ਦਾ ਸੀਯੂਈਟੀ ਯੂਜੀ-2025 ’ਚ ਏਆਈਆਰ ਪਹਿਲਾ ਰੈਂਕ
06:45 AM Jul 06, 2025 IST
Advertisement
ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਜੁਲਾਈ
ਡੀਏਵੀ ਪਬਲਿਕ ਸਕੂਲ, ਪੱਖੋਵਾਲ ਵਿੱਚ ਕਾਮਨ ਯੂਨੀਵਰਸਿਟੀ ਐਂਟਰੈਂਸ ਟੈੱਸਟ (ਸੀਯੂਈਟੀ (ਯੂਜੀ)-2025) ਵਿੱਚ ਏਆਈਆਰ-1 ਰੈਂਕ ਲੈਣ ਵਾਲੀ ਅਨੰਨਿਆ ਜੈਨ ਦਾ ਅੱਜ ਸਕੂਲ ਵਿੱਚ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਸਤਵੰਤ ਕੌਰ ਭੁੱਲਰ ਨੇ ਅਨੰਨਿਆ ਦੇ ਯਤਨਾਂ ਦੀ ਸ਼ਲਾਘਾ ਕੀਤੀ। ਅਨੰਨਿਆ ਨੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰਿੰਸੀਪਲ ਤੇ ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਸਮਰਥਨ ਦਾ ਧੰਨਵਾਦ ਕੀਤਾ। ਉਸ ਨੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਨਿਯਮਤ ਰਹਿਣ ਤੇ ਅਧਿਆਪਕਾਂ ’ਤੇ ਵਿਸ਼ਵਾਸ ਰੱਖਣ ਲਈ ਪ੍ਰੇਰਿਆ।
Advertisement
Advertisement
Advertisement
Advertisement