‘ਅਨੇਕਤਾ ਵਿੱਚ ਏਕਤਾ ਦਾ ਗੁਰੂ ਨਾਨਕ ਦਾ ਦਿ੍ਸ਼ਟੀਕੋਣ’ ਵਿਸ਼ੇ ’ਤੇ ਭਾਸ਼ਨ

ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਕਤੂਬਰ
ਇੰਟਰਨੈਸ਼ਨਲ ਸੈਂਟਰ ਫ਼ਾਰ ਸਿੱਖ ਸਟੱਡੀਜ਼ ਵਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ‘ਤੇ ਗੁਰੂ ਜੀ ਦੇ ਜੀਵਨ ਬਾਣੀ ਤੇ ਸਿਧਾਂਤਾਂ ਨੂੰ ਸਮਰਪਿਤ ਲੈਕਚਰਾਂ ਦੀ ਲੜੀ ਵਿਚ ਇਸ ਵਾਰ ‘ਅਨੇਕਤਾ ਵਿਚ ਏਕਤਾ ਦਾ ਗੁਰੂ ਨਾਨਕ ਦਾ ਦਿ੍ਸ਼ਟੀਕੋਣ’ ਵਿਸ਼ੇ ‘ਤੇ ਇਕ ਲੈਕਚਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸੰਸਥਾ ਦੀ ਮੁਖੀ ਡਾ. ਹਰਬੰਸ ਕੌਰ ਸਾਗੂ ਨੇ ਕੀਤੀ| ਮੁੱਖ ਬੁਲਾਰੇ ਪ੍ਰੋ. ਅਮਰਜੀਤ ਸਿੰਘ ਨਾਰੰਗ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਆਮਦ ਨਾਲ ਇਕ ਅਜਿਹੇ ਮਾਨਵੀ ਧਰਮ ਦਾ ਆਗਮਨ ਹੋਇਆ, ਜਿਸ ਦਾ ਪਹਿਲਾਂ ਨਾਅਰਾ ਸੀ ‘ਨਾ ਕੋਈ ਹਿੰਦੂ ਨਾ ਮੁਸਲਮਾਨ’ ਪ੍ਰੰਤੂ ਅੱਜ ਧਰਮ ਦੇ ਨਾਂਅ ‘ਤੇ ਲੜਾਈਆਂ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਵੀ ਵੱਧ ਹੋ ਰਹੀਆਂ ਹਨ, ਜਿਸ ਦਾ ਕਾਰਨ ਸਮਾਜ ਦੀ ਰਾਜਨੀਤੀ ਅਤੇ ਕੇਵਲ ਆਪਣੇ ਝੰਡੇ ਨੂੰ ਉੱਚਾ ਰੱਖਣ ਦੀ ਸੋਚ ਹੈ| ਇਸ ਲਈ ਲੋੜ ਹੈ ਗੁਰੂ ਨਾਨਕ ਦੇ ਦਿੱਤੇ ਇਕ ਈਸ਼ਵਰਵਾਦ ਦੇ ਸਿਧਾਂਤ ਨੂੰ ਸਹੀ ਅਰਥਾਂ ਵਿਚ ਜੀਵਨ ਵਿਚ ਵਸਾਉਣ ਦੀ| ਸੈਮੀਨਾਰ ਦੇ ਮੰਚ ਦਾ ਸੰਚਾਲਨ ਡਾ. ਹਰਪ੍ਰੀਤ ਕੌਰ (ਪ੍ਰਿੰਸੀਪਲ ਮਾਤਾ ਸੁੰਦਰੀ ਕਾਲਜ ਫ਼ਾਰ ਵਿਮੈੱਨ, ਦਿੱਲੀ) ਨੇ ਬੜੀ ਹੀ ਵਿਦਵਤਾ ਦੇ ਨਾਲ ਕੀਤਾ| ਇਸ ਮੌਕੇ ‘ਤੇ ਪ੍ਰਤਾਪ ਸਿੰਘ, ਹਰਭਜਨ ਸਿੰਘ ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ |

Tags :