ਪੱਤਰ ਪ੍ਰੇਰਕਭਵਾਨੀਗੜ੍ਹ, 14 ਅਪਰੈਲਭਵਾਨੀਗੜ੍ਹ ਪੁਲੀਸ ਨੇ ਅਨਾਜ ਮੰਡੀ ਭਵਾਨੀਗੜ੍ਹ ਵਿੱਚ ਸੈਰ ਕਰ ਰਹੇ ਵਿਅਕਤੀ ਦੀ ਅਣਪਛਾਤਿਆਂ ਵੱਲੋਂ ਲੁੱਟ-ਖੋਹ ਕਰਨ ਦੀ ਕਾਰਵਾਈ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਅਵਤਾਰ ਸਿੰਘ ਵਾਸੀ ਅਨਾਜ ਮੰਡੀ ਨੇ ਥਾਣੇ ਵਿੱਚ ਸ਼ਿਕਾਇਤ ਲਿਖਾਈ ਕਿ ਉਹ ਬੀਤੀ ਸ਼ਾਮ ਮੰਡੀ ਵਿੱਚ ਸੈਰ ਕਰ ਰਿਹਾ ਸੀ ਕਿ ਇੱਕ ਮੋਟਰਸਾਈਕਲ ’ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਪਿੰਡ ਬਲਿਆਲ ਦਾ ਰਸਤਾ ਪੁੱਛਿਆ। ਇਸੇ ਦੌਰਾਨ ਦੋ ਵਿਅਕਤੀਆਂ ਨੇ ਮੋਟਰਸਾਈਕਲ ਤੋਂ ਉਤਰ ਕੇ ਉਸ ਦੀਆਂ ਦੋਵੇਂ ਬਾਹਵਾਂ ਫ਼ੜ ਲਈਆਂ ਅਤੇ ਉਸ ਦੀ ਪੈਂਟ ਦੀ ਜੇਬ ਵਿੱਚੋਂ ਪਰਸ ਕੱਢ ਲਿਆ। ਬਾਅਦ ਵਿੱਚ ਉਸ ਨੂੰ ਧੱਕਾ ਮਾਰ ਕੇ ਮੋਟਰਸਾਈਕਲ ’ਤੇ ਬਲਿਆਲ ਰੋਡ ਵੱਲ ਚਲੇ ਗਏ। ਉਸ ਨੇ ਦੱਸਿਆ ਕਿ ਉਸ ਦੇ ਪਰਸ ਵਿੱਚ 3000 ਰੁਪਏ ਅਤੇ ਆਧਾਰ ਕਾਰਡ ਸੀ। ਥਾਣਾ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ’ਤੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।