ਅਧਿਆਪਕਾਂ ਵੱਲੋਂ ਆਨਲਾਈਨ ਡਾਇਰੀ ਭਰਨ ਦੇ ਹੁਕਮਾਂ ਦਾ ਵਿਰੋਧ
05:53 AM Apr 15, 2025 IST
Advertisement
ਪੰਚਕੂਲਾ (ਪੀਪੀ ਵਰਮਾ): ਹਰਿਆਣਾ ਸਕੂਲ ਅਧਿਆਪਕ ਸੰਘ ਨਾਲ ਸਬੰਧਤ ਸਰਵ-ਕਰਮਚਾਰੀ ਸੰਘ ਹਰਿਆਣਾ ਦੇ ਜ਼ਿਲ੍ਹਾ ਮੁਖੀ ਪ੍ਰਧਾਨ ਯਾਦ ਰਾਮ ਤੇ ਜ਼ਿਲ੍ਹਾ ਸਕੱਤਰ ਵਿਜੇ ਪਾਲ ਨੇ ਕਿਹਾ ਕਿ ਸਿੱਖਿਆ ਵਿਭਾਗ ਹਰਿਆਣਾ ਵੱਲੋਂ ਅੱਠ ਅਪਰੈਲ ਨੂੰ ਜਾਰੀ ਪੱਤਰ ਰਾਹੀਂ, ਸਾਰੇ ਅਧਿਆਪਕਾਂ ਨੂੰ ਆਨ-ਲਾਈਨ ਡਾਇਰੀ ਭਰਨ ਦਾ ਹੁਕਮ ਦਿੱਤਾ ਗਿਆ ਹੈ। ਇਹ ਅਧਿਆਪਕਾਂ ਨੂੰ ਵਿਦਿਆਰਥੀਆਂ ਤੋਂ ਦੂਰ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਸ ਹੁਕਮ ਦੇ ਵਿਰੋਧ ’ਚ ਤੇ ਪ੍ਰਾਇਮਰੀ ਅਧਿਆਪਕਾਂ ਤੋਂ ਸ਼ੁਰੂ ਕਰ ਕੇ ਸੂਬੇ ਦੇ ਸਾਰੇ ਅਧਿਆਪਕਾਂ ਦੇ ਤੁਰੰਤ ਜਨਰਲ ਤਬਾਦਲੇ ਦੀ ਮੰਗ ਲਈ 17 ਅਪਰੈਲ ਨੂੰ ਹੋਰ ਅਧਿਆਪਕ ਸੰਗਠਨਾਂ ਨਾਲ ਸੂਬੇ ਦੇ ਡੀਈਓ ਦਫ਼ਤਰ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ।
Advertisement
Advertisement
Advertisement
Advertisement