ਅਥਲੈਟਿਕ ਮੀਟ ਦੇ ਜੇਤੂਆਂ ਦਾ ਸਨਮਾਨ

ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ ਹੋਏ ਮੁੱਖ ਮਹਿਮਾਨ ਤੇ ਕਾਲਜ ਪ੍ਰਬੰਧਕ।

ਭਗਵਾਨ ਦਾਸ ਸੰਦਲ
ਦਸੂਹਾ, 27 ਫਰਵਰੀ
ਇਥੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ (ਬੀ.ਐਡ) ਆਫ ਐਜੂਕੇਸ਼ਨ ਦਸੂਹਾ ਵਿੱਚ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਡੀਪੀਸੀ ਦੇ ਪ੍ਰਧਾਨ ਸੰਜੇ ਰੰਜਨ ਤੇ ਉਨਾਂ ਦੀ ਧਰਮ ਪਤਨੀ ਗੀਤਿਕਾ ਰੰਜਨ ਨੇ ਕੀਤਾ। ਮਗਰੋਂ ਕਾਲਜ ਦੇ ਖਿਡਾਰੀਆਂ ਤੇ ਚਾਰ ਹਾਊਸਾਂ ਦੇ ਵਾਲੰਟੀਅਰਾਂ ਵੱਲੋਂ ਮਾਰਚ ਪਾਸਟ ਕਰਕੇ ਮਹਿਮਾਨਾਂ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਚਾਰ ਹਾਊਸਾਂ ਵਿੱਚ ਵੰਡੇ ਖਿਡਾਰੀਆਂ ਨੇ 100 ਮੀ. ਦੌੜ, 400 ਮੀ. ਦੋੜ, ਰਿਲੇਅ ਦੌੜ, ਲੰਮੀ ਛਾਲ, ਸ਼ਾਟ-ਪੁਟ, ਡਿਸਕਸ ਥਰੋਅ, ਥ੍ਰੀ ਲੈੱਗ ਰੇਸ, ਸੈਕ ਰੇਸ, ਲੈਮਨ ਰੇਸ, ਰੱਸਾਕਸੀ ਅਤੇ ਡਾਂਸ ਬਾਲ ਆਦਿ ਖੇਡ ਮੁਕਾਬਲਿਆਂ ਵਿੱਚ ਖੇਡ ਪ੍ਰਤੀਭਾ ਦਾ ਪਰਦਰਸ਼ਨ ਕੀਤਾ। ਜਿਸ ਵਿੱਚ ਸਾਹਿਬਜ਼ਾਦਾ ਜ਼ੋਰਾਵਾਰ ਸਿੰਘ ਹਾਊਸ ਨੇ ਪਹਿਲਾ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਦੂਸਰਾ ਸਥਾਨ ਹਾਸਲ ਕੀਤਾ। ਰੱਸਾਕਸ਼ੀ ਵਿੱਚ ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਅਤੇ ਡਾਂਸ ਬਾਲ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਨੇ ਪਹਿਲਾ ਸਥਾਨ ਹਾਸਲ ਕਰਕੇ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ। ਜੇਤੂਆਂ ਨੂੰ ਇਨਾਮਾਂ ਦੀ ਵੰਡ ਰੰਜਨ ਜੋੜੀ, ਪ੍ਰਿੰ. ਡਾ. ਵਰਿੰਦਰ ਕੌਰ ਤੇ ਕਾਲਜ ਪ੍ਰਬੰਧਕਾਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਮੁੱਖ ਮਹਿਮਾਨ ਸੰਜੇ ਰੰਜਨ ਨੇ ਕਿਹਾ ਕਿ ਖੇਡਾਂ ਜਿਥੇ ਸਾਨੂੰ ਸਿਹਤਯਾਬ ਰੱਖਦੀਆਂ ਹਨ, ਉੱਥੇ ਹੀ ਇਹ ਸਮਾਜਿਕ ਮਾਨ ਸਨਮਾਨ ਦਾ ਜ਼ਰੀਆ ਵੀ ਬਣਦੀਆਂ ਹਨ। ਇਸ ਮੌਕੇ ਅਸਿਸਟੈਂਟ ਪ੍ਰੋ. ਗਗਨਜੀਤ ਕੌਰ ਅਤੇ ਪਰਦੀਪ ਸਿੰਘ ਸਹੋਤਾ ਨੂੰ ਸਕਿੱਲ-ਇਨ-ਟੀਚਿੰਗ ਮੁਕਾਬਲਿਆਂ ਵਿੱਚ ਮੁਹੱਈਆ ਸ਼ਲਾਘਾਯੋਗ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਗੁਰਪ੍ਰੀਤ ਸਿੰਘ ਸਹੋਤਾ ਨੇ ਕੀਤਾ।