ਅਥਲੈਟਿਕ ਮੀਟ ’ਚ ਸੁਰਿੰਦਰ ਜੱਸਲ, ਕਰਨਵੀਰ ਤੇ ਨਿਆਮਤ ਜੇਤੂ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 2 ਫਰਵਰੀ
ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਮਾਤਾ ਸੁਰਜੀਤ ਕੌਰ ਯਾਦਗਾਰੀ ਅਥਲੈਟਿਕ ਮੀਟ ਦੇ 3 ਹਜ਼ਾਰ ਮੀਟਰ ਵਿੱਚ ਕਰਨਵੀਰ ਸਿੰਘ ਪਹਿਲੇ, ਇਕਬਾਲ ਸਿੰਘ ਦੂਜੇ ਤੇ ਕੁਲਦੀਪ ਸਿੰਘ ਤੀਜੇ ਨੰਬਰ ’ਤੇ ਰਿਹਾ। ਇਸੇ ਤਰ੍ਹਾਂ ਬਜ਼ੁਰਗਾਂ ਦੀ 5 ਹਜ਼ਾਰ ਮੀਟਰ ਦੌੜ ਦੇ ਮੁਕਾਬਲੇ ਵਿੱਚ ਸੁਰਿੰਦਰ ਸਿੰਘ ਜੱਸਲ ਨੇ ਪਹਿਲਾ, ਦਲੀਪ ਸਿੰਘ ਸੱਚਦੇਵਾ ਨੇ ਦੂਜਾ ਅਤੇ ਗੁਰਮਿੰਦਰ ਸਿੰਘ ਬਰਾੜ ਉਦੇਕਰਨ ਨੇ ਤੀਜਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ਦੀ। 1500 ਮੀਟਰ ਦੌੜ ਵਿੱਚ ਨਿਆਮਤ ਕੌਰ ਬਰਾੜ ਥਾਂਦੇਵਾਲਾ ਜੇਤੂ ਰਹੀ ਜਦਕਿ ਐਵਨੀਤ ਕੌਰ ਨੇ ਦੂਜਾ ਤੇ ਹਰਗੁਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਮਾਗਮ ਦੇ ਪ੍ਰਬੰਧਕ ਨਵਦੀਪ ਸਿੰਘ ਸੁੱਖੀ ਨੇ ਦੱਸਿਆ ਕਿ ਇਹ ਖੇਡ ਮੁਕਾਬਲੇ ਪਰਵਾਸੀ ਪੰਜਾਬੀ ਪੁਸ਼ਪਿੰਦਰ ਸਿੰਘ ਜੱਸਲ ਵੱਲੋਂ ਆਪਣੀ ਦਾਦੀ ਸੁਰਜੀਤ ਕੌਰ ਦੀ ਯਾਦ ਵਿੱਚ ਹਰ ਵਰ੍ਹੇ ਕਰਵਾਏ ਜਾਂਦੇ ਹਨ। ਇਸ ਮੌਕੇ ਰਣਜੀਤ ਸਿੰਘ ਭੁੱਟੀਵਾਲਾ, ਕਰਨਵੀਰ ਸਿੰਘ ਇੰਦੌਰਾ,ਸੁਰਿੰਦਰ ਕੌਰ ਜੱਸਲ, ਕੰਵਰਜੀਤ ਸਿੰਘ ਬਰਾੜ ਮੈਲਬੋਰਨ, ਸਾਈਕਲਿਸਟ ਹਰਭਗਵਾਨ ਸਿੰਘ ਹੈਰੀ ਹੋਰੀਂ ਵੀ ਮੌਜੂਦ ਸਨ। ਜੇਤੂਆਂ ਨੂੰ ਸਨਮਾਨ ਚਿੰਨ੍ਹ ਤੇ ਰਾਸ਼ੀ ਭੇਟ ਕੀਤੀ ਗਈ।