ਅਜੈ ਦੇਵਗਨ ਦੀ ਫਿਲਮ ‘ਸਨ ਆਫ ਸਰਦਾਰ 2’ 25 ਜੁਲਾਈ ਨੂੰ ਹੋਵੇਗੀ ਰਿਲੀਜ਼
ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਅਜੈ ਦੇਵਗਨ ਅਤੇ ਮ੍ਰਿਣਾਲ ਠਾਕੁਰ ਦੀ ਫਿਲਮ ‘ਸਨ ਆਫ ਸਰਦਾਰ 2’ 25 ਜੁਲਾਈ ਨੂੰ ਰਿਲੀਜ਼ ਹੋਵੇਗੀ। ਵਿਜੈ ਕੁਮਾਰ ਅਰੋੜਾ ਦੀ ਇਹ ਫਿਲਮ 2012 ਵਿੱਚ ਰਿਲੀਜ਼ ਹੋਈ ‘ਸਨ ਆਫ ਸਰਦਾਰ’ ਦਾ ਅਗਲਾ ਭਾਗ ਹੈ। ਇਸ ਤੋਂ ਪਹਿਲਾਂ ਅਜੈ ਦੇਵਗਨ ਨੇ ਫਿਲਮ ‘ਆਜ਼ਾਦ’ ਵਿਚ ਕੰਮ ਕੀਤਾ ਸੀ, ਜੋ ਇਸ ਸਾਲ ਦੇ ਸ਼ੁਰੂ ਵਿਚ ਰਿਲੀਜ਼ ਹੋਈ। ਅਜੈ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ‘ਸਨ ਆਫ ਸਰਦਾਰ 2’ ਦੇ 25 ਜੁਲਾਈ ਨੂੰ ਰਿਲੀਜ਼ ਹੋਣ ਦੀ ਜਾਣਕਾਰੀ ਸਾਂਝੀ ਕੀਤੀ। ਉਸ ਨੇ ਇਸ ਫਿਲਮ ਦਾ ਪੋਸਟਰ ਦੀ ਸਾਂਝਾ ਕੀਤਾ ਹੈ। ਇਸ ਫਿਲਮ ਦਾ ਨਿਰਮਾਣ ਅਜੈ ਦੇਵਗਨ, ਜੋਤੀ ਦੇਸ਼ਪਾਂਡੇ, ਐੱਨਆਰ ਪਚੀਸੀਆ ਅਤੇ ਪ੍ਰਵੀਨ ਤਲਰੇਜਾ ਵਲੋਂ ਕੀਤਾ ਗਿਆ ਹੈ। ਇਸ ਵਿੱਚ ਵਿੰਦੂ ਦਾਰਾ ਸਿੰਘ ਵੀ ਹੋਣਗੇ। ‘ਸਨ ਆਫ ਸਰਦਾਰ’ ਦਾ ਨਿਰਦੇਸ਼ਨ ਅਸ਼ਵਨੀ ਧੀਰ ਵੱਲੋਂ ਕੀਤਾ ਗਿਆ ਸੀ ਅਤੇ ਇਸ ਵਿੱਚ ਅਜੈ ਦੇਵਗਨ, ਮੁਕੁਲ ਦੇਵ (ਮਰਹੂਮ), ਸੰਜੈ ਦੱਤ ਅਤੇ ਸੋਨਾਕਸ਼ੀ ਸਿਨਹਾ ਨੇ ਕੰਮ ਕੀਤਾ ਸੀ। ਇਹ ਫਿਲਮ ਜਸਵਿੰਦਰ ‘ਜੱਸੀ’ ਸਿੰਘ ਰੰਧਾਵਾ (ਦੇਵਗਨ) ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੀ ਜੱਦੀ ਜਾਇਦਾਦ ਵੇਚਣ ਲਈ ਲੰਡਨ ਤੋਂ ਪੰਜਾਬ ਵਿਚਲੇ ਆਪਣੇ ਪਿੰਡ ਪਰਤਦਾ ਹੈ। ਇਹ ਫਿਲਮ ਬਾਕਸ ਆਫਿਸ ’ਤੇ ਹਿੱਟ ਹੋਈ ਸੀ ਅਤੇ ਇਸ ਨੇ ਵਿਸ਼ਵ ਭਰ ਵਿੱਚ 161.48 ਕਰੋੜ ਰੁਪਏ ਦੀ ਕਮਾਈ ਕੀਤੀ ਸੀ। -ਪੀਟੀਆਈ