For the best experience, open
https://m.punjabitribuneonline.com
on your mobile browser.
Advertisement

ਅਗਲੇ ਸਾਲ ਤਾਮਿਲਨਾਡੂ ਤੇ ਪੱਛਮੀ ਬੰਗਾਲ ਵਿੱਚ ਐੱਨਡੀਏ ਦੀ ਸਰਕਾਰ ਬਣੇਗੀ: ਸ਼ਾਹ

04:42 AM Jun 09, 2025 IST
ਅਗਲੇ ਸਾਲ ਤਾਮਿਲਨਾਡੂ ਤੇ ਪੱਛਮੀ ਬੰਗਾਲ ਵਿੱਚ ਐੱਨਡੀਏ ਦੀ ਸਰਕਾਰ ਬਣੇਗੀ  ਸ਼ਾਹ
ਮਦੁਰਾਇ ਵਿੱਚ ਭਾਜਪਾ ਦੀ ਸੂਬਾ ਇਕਾਈ ਦੇ ਅਹੁਦੇਦਾਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ। -ਫੋਟੋ: ਪੀਟੀਆਈ
Advertisement

ਮਦੁਰਾਇ (ਤਾਮਿਲਨਾਡੂ), 8 ਜੂਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਾਲ 2026 ਵਿੱਚ ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਸਰਕਾਰ ਬਣੇਗੀ। ਪਾਰਟੀ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਮਦੁਰਾਇ ਨੂੰ ‘ਬਦਲਾਅ’ ਦਾ ਸ਼ਹਿਰ ਦੱਸਿਆ ਅਤੇ ਕਿਹਾ ਕਿ ਭਾਜਪਾ ਦਾ ਕਾਰਕੁਨ ਸੰਮੇਲਨ ਬਦਲਾਅ ਲਿਆਏਗਾ ਅਤੇ ਡੀਐੱਮਕੇ ਨੂੰ ਸੱਤਾ ਤੋਂ ਬੇਦਖ਼ਲ ਕਰੇਗਾ।
ਸ਼ਾਹ ਨੇ ਦੋਸ਼ ਲਗਾਇਆ ਕਿ ਡੀਐੱਮਕੇ ਦੇ ਭ੍ਰਿਸ਼ਟ ਸ਼ਾਸਨ ਨੇ ਤਾਮਿਲਨਾਡੂ ਦੇ ਗਰੀਬਾਂ, ਔਰਤਾਂ ਅਤੇ ਬੱਚਿਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਉਨ੍ਹਾਂ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਸਟਾਲਿਨ ਦੀ ਅਗਵਾਈ ਵਾਲੀ ਦ੍ਰਾਵਿੜ ਪਾਰਟੀ ਦੀ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਕਰਨ ਦਾ ਸੰਕਲਪ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮੁਚੇ ਤਾਮਿਲਨਾਡੂ ’ਚ ਹਰੇਕ ਸਕੂਲ ਵਿੱਚ ਘੱਟੋ-ਘੱਟ ਦੋ ਜਮਾਤਾਂ ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ (ਟਾਸਮੇਕ) ਵਿਚਲੀਆਂ ਅਨਿਯਮਤਾਵਾਂ ਬਰਾਬਰ ਰਾਸ਼ੀ ਤੋਂ ਬਣਾਈਆਂ ਜਾ ਸਕਦੀਆਂ ਸਨ। ਨਾਲ ਹੀ, ਕੇਂਦਰੀ ਗ੍ਰਹਿ ਮੰਤਰੀ ਨੇ ਸਟਾਲਿਨ ਨੂੰ ਇਹ ਦੱਸਣ ਦੀ ਚੁਣੌਤੀ ਦਿੱਤੀ ਕਿ ਕੀ ਉਨ੍ਹਾਂ ਨੇ 2021 ਦੀਆਂ ਚੋਣਾਂ ਵਿੱਚ ਡੀਐੱਮਕੇ ਦੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਾਲ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਤੇ ਅੰਨਾ (ਡੀਐੱਮਕੇ) ਮਿਲ ਕੇ ਤਾਮਿਲਨਾਡੂ ਵਿੱਚ ਐੱਨਡੀਏ ਦੀ ਸਰਕਾਰ ਬਣਾਉਣਗੀਆਂ ਅਤੇ ਲੋਕ 2026 ਦੀਆਂ ਚੋਣਾਂ ਵਿੱਚ ਡੀਐੱਮਕੇ ਨੂੰ ਹਰਾਉਣਗੇ। -ਪੀਟੀਆਈ

Advertisement

ਹੋਰ ਭਾਜਪਾ ਆਗੂਆਂ ਨੇ ਵੀ ਡੀਐੱਮਕੇ ’ਤੇ ਸੇਧਿਆ ਨਿਸ਼ਾਨਾ
ਆਪਣੇ ਸੰਬੋਧਨ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਨੈਨਾਰ ਨਾਗੇਂਦਰਨ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਡੀਐੱਮਕ ਸਰਕਾਰ ’ਤੇ ਨਿਸ਼ਾਨਾ ਸੇਧਿਆ ਅਤੇ ਪੱਛਮੀ ਕੋਂਗੂ ਖੇਤਰ ਦੇ ਪਿੰਡਾਂ ਵਿੱਚ ਬਜ਼ੁਰਗਾਂ ਦੀਆਂ ਮਿੱਥ ਕੇ ਕੀਤੀਆਂ ਜਾ ਰਹੀਆਂ ਹੱਤਿਆਵਾਂ ਨੂੰ ਲੈ ਕੇ ਪੁਲੀਸ ’ਤੇ ਸਵਾਲ ਉਠਾਏ। ਉਨ੍ਹਾਂ ਪਾਰਟੀ ਵਰਕਰਾਂ ਨੂੰ ਦ੍ਰਿੜ੍ਹ ਸੰਕਲਪ ਰਹਿ ਕੇ ਕੰਮ ਕਰਨ ਦੀ ਅਪੀਲ ਕੀਤੀ ਅਤੇ ਅੰਨਾ (ਡੀਐੱਮਕੇ) ਨਾਲ ਗੱਠਜੋੜ ਨੂੰ ‘ਢੁਕਵਾਂ ਗੱਠਜੋੜ’ ਕਰਾਰ ਦਿੱਤਾ। ਉਨ੍ਹਾਂ ਅਮਿਤ ਸ਼ਾਹ ਨੂੰ ‘ਭਾਰਤ ਦਾ ਲੋਹ ਪੁਰਸ਼, ਦੂਜਾ ਸਰਕਾਰ ਵੱਲਭਭਾਈ ਪਟੇਲ’ ਦੱਸਿਆ। ਭਾਜਪਾ ਆਗੂ ਕੇ ਅੰਨਾਮਲਾਈ ਨੇ ਕਿਹਾ ਕਿ ਇਕਮਾਤਰ ਟੀਚਾ ਸੂਬੇ ਵਿੱਚ ਡੀਐੱਮਕੇ ਨੂੰ ਸੱਤਾ ਤੋਂ ਹਟਾਉਣਾ ਹੈ ਅਤੇ ਉਨ੍ਹਾਂ ਵਰਕਰਾਂ ਨੂੰ ਇਸ ਸੰਕਲਪ ਨਾਲ ਅੱਗੇ ਵਧਣ ਦੀ ਅਪੀਲ ਕੀਤੀ।

Advertisement
Advertisement

Advertisement
Author Image

Advertisement