ਅਕਾਲ ਤਖ਼ਤ ਐਕਸਪ੍ਰੈਸ ਤੇ ਸ਼ਾਨ-ਏ-ਪੰਜਾਬ ਟਰੇਨ ਰਾਜਪੁਰਾ ’ਚ ਰੋਕਣ ਲਈ ਪੱਤਰ
04:22 AM Feb 01, 2025 IST
Advertisement
ਖੇਤਰੀ ਪ੍ਰਤੀਨਿਧ
ਪਟਿਆਲਾ, 31 ਜਨਵਰੀ
ਭਾਰਤੀ ਕਿਸਾਨ ਤੇ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਸੁਖਜੀਤ ਸਿੰਘ ਬਘੌਰਾ ਨੇ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਜਾਣ ਵਾਲੀ ਟਰੇਨ (ਨੰਬਰ 12318+12317) ਤੇ ਗੁਰਮੁਖੀ ਐਕਸਪ੍ਰੈਸ ਟਰੇਨ (ਨੰਬਰ12326+12325) ਦਾ ਰਾਜਪੁਰਾ ਰੇਲਵੇ ਸਟੇਸ਼ਨ ’ਤੇ ਰੁਕਣਾ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਅਕਾਲ ਤਖ਼ਤ ਐਕਸਪ੍ਰੈਸ ਅਤੇ ਸ਼ਾਨ-ਏ-ਪੰਜਾਬ ਦੇ ਰੂਟ ਰਾਜਪੁਰਾ ਤੋਂ ਵਾਇਆ ਪਟਿਆਲਾ ਕੀਤੇ ਜਾਣ ’ਤੇ ਵੀ ਜ਼ੋਰ ਦਿੱਤਾ ਹੈ, ਕਿਉਂਕਿ ਪਟਿਆਲਾ ਤੋਂ ਅੰਮ੍ਰਿਤਸਰ ਲਈ ਇੱਕੋ ਟਾਈਮ ਹੋਣ ਕਾਰਨ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਮੁਸ਼ਕਲ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਅਕਾਲ ਤਖ਼ਤ ਐਕਸਪ੍ਰੈਸ ਟਰੇਨ ਅਤੇ ਸ਼ਾਨ-ਏ-ਪੰਜਾਬ ਟਰੇਨਾਂ ਨੂੰ ਜੇਕਰ ਪਟਿਆਲਾ ਤੋਂ ਵਾਇਆ ਧੂਰੀ ਚਲਾਇਆ ਜਾਵੇ ਤਾਂ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਰਾਹਤ ਮਿਲੇਗੀ।
Advertisement
Advertisement
Advertisement