ਗੁਰਦੀਪ ਸਿੰਘ ਲਾਲੀਸੰਗਰੂਰ, 30 ਨਵੰਬਰਸ਼੍ਰੋਮਣੀ ਅਕਾਲੀ ਦਲ ਵਲੋਂ ਸੰਗਰੂਰ ਨਗਰ ਕੌਂਸਲ ਚੋਣਾਂ ਲਈ ਪਾਰਟੀ ਆਗੂ ਇਕਬਾਲਜੀਤ ਸਿੰਘ ਪੂਨੀਆ ਦੀ ਅਗਵਾਈ ਹੇਠ ਛੇ ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਸੰਗਰੂਰ ਨਗਰ ਕੌਂਸਲ ਚੋਣਾਂ ਲਈ ਪਾਰਟੀ ਆਗੂ ਇਕਬਾਲਜੀਤ ਸਿੰਘ ਪੂਨੀਆ ਦੀ ਅਗਵਾਈ ਹੇਠ ਬਣਾਈ ਛੇ ਮੈਂਬਰੀ ਕਮੇਟੀ ਵਿਚ ਚਮਨਦੀਪ ਸਿੰਘ ਮਿਲਖੀ, ਜਤਿੰਦਰ ਸਿੰਘ ਵਿੱਕੀ ਕੋਚ, ਨਰੇਸ਼ ਕੁਮਾਰ ਗੋਇਲ, ਬੀਬੀ ਪਰਮਜੀਤ ਕੌਰ ਵਿਰਕ ਅਤੇ ਸ਼ੇਰ ਸਿੰਘ ਬਾਲੇਵਾਲ ਸ਼ਾਮਲ ਹਨ। ਸ੍ਰੀ ਗੋਲਡੀ ਨੇ ਦੱਸਿਆ ਕਿ ਸੰਗਰੂਰ ਨਗਰ ਕੌਂਸਲ ਦੇ ਸਾਰੇ ਵਾਰਡਾਂ ਵਿਚ ਚੋਣ ਇਕਬਾਲਜੀਤ ਸਿੰਘ ਪੂਨੀਆ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵਲੋਂ ਇਕਜੁੱਟ ਹੋ ਕੇ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰਾਂ ਦੇ ਜਿੱਤਣ ਉਪਰੰਤ ਸ਼ਹਿਰ ਵਿਚ ਲੰਮੇ ਸਮੇਂ ਤੋਂ ਲਟਕ ਰਹੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਰੂਰ ਨਗਰ ਕੌਂਸਲ ਦੇ ਸਾਰੇ ਵਾਰਡਾਂ ਵਿਚ ਚੋਣ ਲੜਨ ਦੇ ਚਾਹਵਾਨ ਬਣਾਈ ਗਈ ਕਮੇਟੀ ਦੇ ਪ੍ਰਧਾਨ ਨੂੰ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ।