ਧੂਰੀ: ਗੁਰਦੁਆਰਾ ਨਾਨਕਸਰ ਸਾਹਿਬ ਧੂਰੀ ਵਿਖੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀਆਂ ਕਾਪੀਆਂ ਧੂਰੀ ਹਲਕੇ ਵੱਲੋਂ ਕਾਪੀਆਂ ਪੂਰੀਆਂ ਭਰਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਧੂਰੀ ਹਲਕੇ ਦੇ ਸਾਬਕਾ ਵਿਧਾਇਕ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪੀਆਂ ਗਈਆਂ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਧੂਰੀ ਹਲਕੇ ਵਿੱਚ ਬਹੁਤ ਭਾਰੀ ਉਤਸ਼ਾਹ ਨਾਲ ਭਰਤੀ ਕੀਤੀ ਜਾ ਰਹੀ ਹੈ। ਇਸ ਮੌਕੇ ਜਸਵੀਰ ਸਿੰਘ ਬਰੜਵਾਲ ਪ੍ਰਧਾਨ ਬਾਬਾ ਬੁੱਢਾ ਜੀ ਗ੍ਰੰਥੀ ਸਭਾ, ਤਲਵੀਰ ਸਿੰਘ ਧਨੇਸਰ, ਰਾਜਵੀਰ ਸਿੰਘ ਲਿਬੜਾ, ਕਮਿੱਕਰ ਸਿੰਘ, ਬਾਬਾ ਰਣਧੀਰ ਸਿੰਘ, ਬੀਬੀ ਜਸਵਿੰਦਰ ਕੌਰ ਖਾਲਸਾ ਅਤੇ ਮਲਕੀਤ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ