ਪੱਤਰ ਪ੍ਰੇਰਕਕੁੱਪ ਕਲਾਂ, 6 ਫਰਵਰੀਅਕਬਰਪੁਰ ਛੰਨਾ ਬਲਾਕ (ਅਹਿਮਦਗੜ੍ਹ) ਪਿੰਡ ਵਾਸੀਆਂ ਵੱਲੋਂ ਅੱਜ ਮੁਫ਼ਤ ਆਯੂਰਵੈਦਿਕ ਜਾਂਚ ਕੈਂਪ ਲਗਵਾਇਆ ਗਿਆ ਅਤੇ ਲੋੜਵੰਦਾਂ ਨੂੰ ਦਵਾਈਆਂ ਵੰਡੀਆਂ ਗਈਆਂ। ਸਰਪੰਚ ਹਰਜੀਤ ਸਿੰਘ ਸੰਧੂ ਅਤੇ ਰਸ਼ਪਿੰਦਰ ਸਿੰਘ ਗਾਂਧੀ ਨੇ ਦੱਸਿਆ ਕਿ ਅੱਜ ਪਿੰਡ ਵਿੱਚ ਆਯੂਸ਼ ਹੈਲਥ ਐਂਡ ਵੈੱਲਫੇਅਰ ਸੈਂਟਰ ਰੋਹੀੜਾ ਦੇ ਸਹਿਯੋਗ ਨਾਲ ਪ੍ਰਾਇਮਰੀ ਸਕੂਲ ਅਕਬਰਪੁਰ ਛੰਨਾ ਵਿੱਚ ਕੈਂਪ ਲਗਾਇਆ ਗਿਆ ਜਿਸ ਵਿੱਚ 170 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ ਗਈਆਂ।ਹਲਕਾ ਵਿਧਾਇਕ ਦੇ ਭਰਾ ਕੁਲਵੰਤ ਸਿੰਘ ਗੱਜਣਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਆਯੂਰਵੈਦਿਕ ਅਤੇ ਮੈਡੀਕਲ ਜਾਂਚ ਕੈਂਪ ਲਗਾਉਣੇ ਚਾਹੀਦੇ ਹਨ ਤਾਂ ਜੋ ਲੋਕ ਗੰਭੀਰ ਬਿਮਾਰੀਆਂ ਤੋਂ ਜਾਣੂ ਹੋ ਜਾਣ ਅਤੇ ਸਮੇਂ ਸਿਰ ਸਹੀ ਇਲਾਜ ਕਰਵਾ ਸਕਣ। ਇਸ ਮੌਕੇ ਸਰਪ੍ਰੀਤ ਸਿੰਘ, ਹਰਪਾਲ ਸਿੰਘ, ਕੁਲਵੰਤ ਕੌਰ, ਹਰਜੀਤ ਕੌਰ, ਰਿਆਜ਼ ਖਾਂ, ਮਨਦੀਪ ਸਿੰਘ ਸਾਰੇ ਮੈਂਬਰ ਪੰਚਾਇਤ ਤੇ ਮਾਸਟਰ ਕਮਿੱਕਰ ਸਿੰਘ, ਮੁਹੰਮਦ ਯਾਦਵ, ਅਬਦੁਲ ਮਜੀਦ, ਮੁਹੰਮਦ ਅਕਮਲ ਅਤੇ ਗਜਲਾ ਕਾਦਰੀ ਹਾਜ਼ਰ ਸਨ।